Farmers Protest News: ਕਿਸਾਨ ਅੰਦੋਲਨ ਦੇ 12ਵੇਂ ਰਾਹਤ ਭਰੀ ਖ਼ਬਰ,ਖੁੱਲ੍ਹਣ ਲੱਗੇ Delhi ਦੇ ਬਾਰਡਰ,ਸੜਕਾਂ ਤੋਂ ਹਟਾਏ ਗਏ Barricade

0
55
Farmers Protest News: ਕਿਸਾਨ ਅੰਦੋਲਨ ਦੇ 12ਵੇਂ ਰਾਹਤ ਭਰੀ ਖ਼ਬਰ,ਖੁੱਲ੍ਹਣ ਲੱਗੇ Delhi ਦੇ ਬਾਰਡਰ,ਸੜਕਾਂ ਤੋਂ ਹਟਾਏ ਗਏ Barricade

Sada Channel News:-

Delhi,24, Feb,2024,(Sada Channel News):- ਕਿਸਾਨ ਅੰਦੋਲਨ ਦੇ 12ਵੇਂ ਦਿਨ ਅੱਜ ਰਾਹਤ ਭਰੀ ਖਬਰ ਆਈ ਹੈ,ਦਿੱਲੀ ਪੁਲਿਸ (Delhi Police) ਵੱਲੋਂ ਟਿੱਕਰੀ ਅਤੇ ਸਿੰਘੂ ਸਰਹੱਦ (Tikri And Singhu Border) ‘ਤੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡਾਂ (Barricade) ਨੂੰ ਅਸਥਾਈ ਤੌਰ ‘ਤੇ ਹਟਾਇਆ ਜਾ ਰਿਹਾ ਹੈ,ਤਾਂ ਜੋ ਸੜਕ ਨੂੰ ਆਮ ਆਵਾਜਾਈ ਲਈ ਖੋਲ੍ਹਿਆ ਜਾ ਸਕੇ,ਕਿਸਾਨਾਂ ਦੇ ਦਿੱਲੀ ਕੂਚ ਨੂੰ 29 ਫਰਵਰੀ ਤੱਕ ਟਾਲਣ ਮਗਰੋਂ ਪੁਲਿਸ ਨੇ ਇਹ ਫੈਸਲਾ ਲਿਆ ਹੈ,ਦੱਸਿਆ ਜਾ ਰਿਹਾ ਹੈ ਕਿ ਪੁਲਿਸ (Police) ਵੱਲੋਂ ਸੜਕ ਦੇ ਦੋਵੇਂ ਪਾਸੇ ਸੜਕ ਦੇ ਇੱਕ ਹਿੱਸੇ ਨੂੰ ਆਵਾਜਾਈ ਲਈ ਖੋਲ੍ਹਿਆ ਜਾ ਰਿਹਾ ਹੈ,ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਦੋਵੇਂ ਸਰਹੱਦਾਂ ’ਤੇ ਕੰਕਰੀਟ ਦੀਆਂ ਕੰਧਾਂ ਲਾ ਕੇ ਬੈਰੀਕੇਡ ਲਗਾ ਦਿੱਤੇ ਸਨ,ਦਿੱਲੀ ਪੁਲਿਸ ਵੱਲੋਂ ਬੈਰੀਕੇਡ (Barricade) ਹਟਾਉਣ ਦੀ ਕਾਰਵਾਈ ਦਰਮਿਆਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ (Farmer Leader Sarwan Singh Pandher) ਦਾ ਬਿਆਨ ਵੀ ਸਾਹਮਣੇ ਆਇਆ ਹੈ,ਉਨ੍ਹਾਂ ਕਿਹਾ ਕਿ ਅੰਦੋਲਨ ਜਾਰੀ ਰਹੇਗਾ ਅਤੇ ਭਵਿੱਖ ਦੀ ਰਣਨੀਤੀ ਬਾਰੇ 29 ਫਰਵਰੀ ਨੂੰ ਵੱਡਾ ਐਲਾਨ ਕੀਤਾ ਜਾਵੇਗਾ,ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਅੰਦੋਲਨ ਦੀ ਰੂਪ-ਰੇਖਾ ਬਾਰੇ ਚਰਚਾ ਕਰਾਂਗੇ ਅਤੇ ਫਿਰ ਐਲਾਨ ਕਰਾਂਗੇ।

LEAVE A REPLY

Please enter your comment!
Please enter your name here