Chandigarh Lok Sabha Seat: ਟਿਕਟ ਲਈ ਪਵਨ ਕੁਮਾਰ ਬਾਂਸਲ,ਮਨੀਸ਼ ਤਿਵਾੜੀ,ਅਤੇ ਐਚਐਸ ਲੱਕੀ ਦੇ ਨਾਂਅ ਸ਼ਾਰਟਲਿਸਟ

0
46
Chandigarh Lok Sabha Seat: ਟਿਕਟ ਲਈ ਪਵਨ ਕੁਮਾਰ ਬਾਂਸਲ,ਮਨੀਸ਼ ਤਿਵਾੜੀ,ਅਤੇ ਐਚਐਸ ਲੱਕੀ ਦੇ ਨਾਂਅ ਸ਼ਾਰਟਲਿਸਟ

Sada Channel News:-

Chandigarh, 25 February 2024,(Sada Channel News):- ਚੰਡੀਗੜ੍ਹ ਲੋਕ ਸਭਾ ਸੀਟ (Chandigarh Lok Sabha Seat) ਤੋਂ ਕਾਂਗਰਸ ਦੀ ਟਿਕਟ ਲਈ ਤਿੰਨ ਨਾਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ,ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸਿਟੀ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ,ਇਸ ਦੀ ਪੁਸ਼ਟੀ ਕਰਦਿਆਂ ਲੱਕੀ ਨੇ ਕਿਹਾ, “ਕਾਂਗਰਸ ਪ੍ਰਦੇਸ਼ ਕਮੇਟੀ ਨੇ ਇਨ੍ਹਾਂ ਨਾਵਾਂ ਨੂੰ ਸ਼ਾਰਟਲਿਸਟ ਕੀਤਾ ਹੈ,ਹੁਣ ਕਾਂਗਰਸ ਵਰਕਿੰਗ ਕਮੇਟੀ ਅੰਤਿਮ ਫੈਸਲਾ ਲਵੇਗੀ,ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਲੱਕੀ ਤੋਂ ਇਲਾਵਾ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਅਤੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਹਰਮੇਲ ਕੇਸਰੀ ਨੇ ਪਾਰਟੀ ਅੱਗੇ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ,ਇਹ ਗੱਲ ਵੀ ਸਾਹਮਣੇ ਆਈ ਹੈ ਕਿ ਤਿਵਾੜੀ ਨੇ ਅਧਿਕਾਰਤ ਤੌਰ ‘ਤੇ ਦਾਅਵੇਦਾਰੀ ਪੇਸ਼ ਨਹੀਂ ਕੀਤੀ ਸੀ,ਪਾਰਟੀ ਦੇ ਇੱਕ ਆਗੂ ਨੇ ਕਿਹਾ, “ਪਾਰਟੀ ਹਾਈਕਮਾਂਡ ਨੇ ਉਸਦਾ ਨਾਮ ਸ਼ਾਮਲ ਕੀਤਾ ਹੈ,ਹਲਾਂਕਿ ਤਿਵਾੜੀ ਵੀ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ (Lok Sabha Elections) ਲੜਨ ਵਿਚ ਵੀ ਦਿਲਚਸਪੀ ਰੱਖਦੇ ਹਨ,ਅਤੇ ਰਾਣਾ ਗੁਰਜੀਤ ਅੰਨਦਪੁਰ ਸਾਹਿਬ ਤੋਂ ਚੋਣ ਲੜਨ ਵਿੱਚ ਦਿਲਚਸਪੀ ਰੱਖਦੇ ਹਨ,ਚਾਰ ਵਾਰ ਸੰਸਦ ਮੈਂਬਰ ਰਹੇ ਬਾਂਸਲ ਨੂੰ 2014 ਅਤੇ 2019 ਵਿੱਚ ਚੰਡੀਗੜ੍ਹ ਲੋਕ ਸਭਾ ਸੀਟ ਲਈ ਦੁਬਾਰਾ ਕਾਂਗਰਸ ਉਮੀਦਵਾਰ ਵਜੋਂ ਚੁਣਿਆ ਗਿਆ ਸੀ ਪਰ ਉਹ ਦੋਵੇਂ ਵਾਰ ਭਾਜਪਾ ਦੀ ਕਿਰਨ ਖੇਰ ਤੋਂ ਹਾਰ ਗਏ ਸਨ,ਉਹ 1991 ਵਿਚ ਕਾਂਗਰਸ ਦੀ ਟਿਕਟ ‘ਤੇ ਚੰਡੀਗੜ੍ਹ ਸੀਟ ਤੋਂ ਜਿੱਤ ਕੇ ਪਹਿਲੀ ਵਾਰ ਲੋਕ ਸਭਾ ਵਿਚ ਦਾਖਲ ਹੋਏ ਸਨ,ਉਹ 1999, 2004 ਅਤੇ 2009 ਵਿਚ ਵੀ ਇੱਥੋਂ ਲੋਕ ਸਭਾ ਲਈ ਚੁਣੇ ਗਏ ਸਨ।

LEAVE A REPLY

Please enter your comment!
Please enter your name here