ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਠਵਾਂ ਸੰਮਨ ਭੇਜਿਆ

0
48
ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਠਵਾਂ ਸੰਮਨ ਭੇਜਿਆ

Sada Channel News:-

New Delhi,27 Feb,2024,(Sada Channel News):- ਈਡੀ (ED) (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਦਿੱਲੀ ਸ਼ਰਾਬ ਨੀਤੀ (Delhi Liquor Policy) ਵਿਚ ਕਥਿਤ ਘੁਟਾਲੇ ਵਿਚ ਅੱਠਵਾਂ ਸੰਮਨ ਜਾਰੀ ਕੀਤਾ ਹੈ,ਜਾਂਚ ਏਜੰਸੀ ਨੇ ਸੰਮਨ ਜਾਰੀ ਕਰ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੂੰ 4 ਮਾਰਚ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ,ਮੰਗਲਵਾਰ ਨੂੰ ਅੱਠਵਾਂ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਈਡੀ (ED) ਦੀ ਸ਼ਰਾਬ ਨੀਤੀ ਵਿਚ ਕਥਿਤ ਘਪਲੇ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 22 ਫਰਵਰੀ ਨੂੰ ਸੱਤਵਾਂ ਨੋਟਿਸ ਜਾਰੀ ਕਰਕੇ 26 ਫਰਵਰੀ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ,ਪਰ ‘ਆਪ’ ਨੇ ਨੋਟਿਸ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ ਸੀ ਅਤੇ ਏਜੰਸੀ ਨੂੰ ਅਦਾਲਤ ਦੇ ਫੈਸਲੇ ਦੀ ਉਡੀਕ ਕਰਨ ਲਈ ਵੀ ਕਿਹਾ ਗਿਆ ਸੀ।

LEAVE A REPLY

Please enter your comment!
Please enter your name here