ਸੰਯੁਕਤ ਕਿਸਾਨ ਮੋਰਚਾ ‘ਦਿੱਲੀ ਚਲੋ’ ਦੇ ਹੱਕ ’ਚ ਨਹੀਂ: ਕਿਸਾਨ ਆਗੂ ਸਰਵਣ ਸਿੰਘ ਪੰਧੇਰ

0
34
ਸੰਯੁਕਤ ਕਿਸਾਨ ਮੋਰਚਾ ‘ਦਿੱਲੀ ਚਲੋ’ ਦੇ ਹੱਕ ’ਚ ਨਹੀਂ: ਕਿਸਾਨ ਆਗੂ ਸਰਵਣ ਸਿੰਘ ਪੰਧੇਰ

Sada Channel News:-

Patiala,27 Feab,2024,(Sada Channel News):- ਕਿਸਾਨ ਆਗੂ ਸਰਵਣ ਸਿੰਘ ਪੰਧੇਰ (Farmer leader Sarwan Singh Pandher) ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨਾਂ ਦੇ ‘ਦਿੱਲੀ ਚਲੋ’ ਦੇ ਸੱਦੇ ਦੇ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨਾਲ ਕਈ ਮੀਟਿੰਗਾਂ ਹੋਈਆਂ ਪਰ ਉਹ ਕੌਮੀ ਰਾਜਧਾਨੀ ਵਲ ਮਾਰਚ ਦੇ ਹੱਕ ’ਚ ਨਹੀਂ ਸੀ,ਕਿਸਾਨ ਆਗੂ ਸਰਵਣ ਸਿੰਘ ਪੰਧੇਰ (Farmer leader Sarwan Singh Pandher) ਨੇ ਮੀਡੀਆ ’ਚ ਐਸ.ਕੇ.ਐਮ. ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿਤੀ ਕਿ ‘ਦਿੱਲੀ ਚਲੋ’ ਬਾਰੇ ਫੈਸਲਾ ਲੈਣ ਲਈ ਉਸ ਨੂੰ ਨਾ ਤਾਂ ਸੱਦਾ ਦਿਤਾ ਗਿਆ ਸੀ ਅਤੇ ਨਾ ਹੀ ਸਲਾਹ-ਮਸ਼ਵਰਾ ਕੀਤਾ ਗਿਆ ਸੀ। 

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇ.ਐਮ.ਐਮ.) ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਅਤੇ ਖੇਤੀ ਕਰਜ਼ਾ ਮੁਆਫੀ ਸਮੇਤ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ’ਤੇ ਦਬਾਅ ਬਣਾਉਣ ਲਈ ‘ਦਿੱਲੀ ਚਲੋ’ ਮਾਰਚ ਦਾ ਸੱਦਾ ਦੇ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ‘ਦਿੱਲੀ ਚਲੋ‘ ਅੰਦੋਲਨ (United Kisan Morcha ‘Delhi Chalo’ Movement) ਦਾ ਹਿੱਸਾ ਨਹੀਂ ਹੈ ਪਰ ਅਪਣਾ ਸਮਰਥਨ ਦੇ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ 2020-21 ’ਚ ਤਿੰਨ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ। 

ਸ਼ੰਭੂ ਬਾਰਡਰ (Shambhu Border) ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇ.ਐਮ.ਐਮ. ਨੇਤਾ ਪੰਧੇਰ ਨੇ ਕਿਹਾ ਕਿ ਦਿੱਲੀ ਮਾਰਚ ਦੇ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚਾ ਅਤੇ ਉਸ ਦੇ ਸਹਿਯੋਗੀਆਂ ਨਾਲ 13 ਬੈਠਕਾਂ ਹੋਈਆਂ,ਕਿਸਾਨ ਆਗੂ ਸਰਵਣ ਸਿੰਘ ਪੰਧੇਰ (Farmer leader Sarwan Singh Pandher) ਕਿਹਾ, ‘‘ਜਦੋਂ ਸਾਨੂੰ ਲੱਗਾ ਕਿ ਉਨ੍ਹਾਂ ਦਾ ਸਟੈਂਡ ਸਪੱਸ਼ਟ ਨਹੀਂ ਹੈ ਤਾਂ ਅਸੀਂ ਦੂਜੇ ਸੂਬਿਆਂ ’ਚ ਗੱਲਬਾਤ ਕੀਤੀ ਅਤੇ ਕਈ ਸੰਗਠਨਾਂ ਨੇ ਸਾਡਾ ਸਮਰਥਨ ਕੀਤਾ।’’ ਪੰਧੇਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (United Kisan Morcha) ਨੇ ਪਿਛਲੇ ਸਾਲ 10 ਅਕਤੂਬਰ ਨੂੰ ਅਪਣੇ ਬਿਆਨ ’ਚ ਕਿਹਾ ਸੀ ਕਿ ਉਨ੍ਹਾਂ ਦਾ ‘ਦਿੱਲੀ ਚਲੋ’ ਨਾਲ ਕੋਈ ਲੈਣਾ ਦੇਣਾ ਨਹੀਂ ਹੈ। 

LEAVE A REPLY

Please enter your comment!
Please enter your name here