ਵਿੱਤੀ ਸਾਲ 2023-24 ਵਿਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ

0
18
ਵਿੱਤੀ ਸਾਲ 2023-24 ਵਿਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ

Sada Channel News:-

Chandigarh,12 March,2024,(Sada Channel News):- ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Minister Harbhajan Singh ETO) ਨੇ ਅੱਜ ਇਥੇ ਦੱਸਿਆ ਕਿ ਚਾਲੂ ਵਿੱਤੀ ਸਾਲ 2023-24 ਦੌਰਾਨ ਹੁਣ ਤੱਕ ਸੂਬੇ ਦੇ ਕੁੱਲ 70,86,273 ਘਰੇਲੂ ਖਪਤਕਾਰਾਂ ਨੂੰ ’ਜ਼ੀਰੋ ਬਿਜਲੀ ਬਿੱਲ’ (‘Zero Electricity Bill’) ਪ੍ਰਾਪਤ ਹੋਏ ਹਨ,ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ 77,23,309 ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਅਤੇ 600 ਯੂਨਿਟ ਪ੍ਰਤੀ ਬਿਲਿੰਗ ਸਾਈਕਲ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਗਈ,ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Minister Harbhajan Singh ETO) ਨੇ ਕਿਹਾ ਕਿ ਇਸ ਤਰ੍ਹਾਂ ਵਿੱਤੀ ਸਾਲ 2021-22 ਵਿੱਚ 200 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਸਪਲਾਈ ਦਾ ਲਾਭ ਲੈਣ ਵਾਲੇ 22,48,065 ਖਪਤਕਾਰਾਂ ਦੇ ਮੁਕਾਬਲੇ ਲਾਭਪਾਤਰੀਆਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧਾ ਦਰਜ਼ ਕੀਤਾ ਗਿਆ ਹੈ,ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਅਤੇ ਖਾਸਤੌਰ ‘ਤੇ ਊਰਜਾ ਦੀਆਂ ਵੱਧ ਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਪਹਿਲਕਦਮੀ 90 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਿਚ ਮਦਦਗਾਰ ਸਾਬਤ ਹੋਈ ਹੈ।

ਲਾਭਪਾਤਰੀਆਂ ਦਾ ਜ਼ਿਲ੍ਹਾਵਾਰ ਵੇਰਵਾ ਦਿੰਦਿਆਂ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Minister Harbhajan Singh ETO) ਨੇ ਦੱਸਿਆ ਕਿ ਲੁਧਿਆਣਾ ਤੋਂ 7,43,631, ਪਟਿਆਲਾ ਤੋਂ 5,21,301, ਅੰਮ੍ਰਿਤਸਰ ਤੋਂ 5,15,352, ਹੁਸ਼ਿਆਰਪੁਰ ਤੋਂ 4,60,033, ਸ੍ਰੀ ਮੁਕਤਸਰ ਸਾਹਿਬ ਤੋਂ 4,13,788, ਗੁਰਦਾਸਪੁਰ ਤੋਂ 3,96,757, ਜਲੰਧਰ ਤੋਂ 3,95,369, ਰੋਪੜ ਤੋਂ 3,78,330, ਤਰਨਤਾਰਨ ਤੋਂ 3,30,010, ਕਪੂਰਥਲਾ ਤੋਂ 3,01,901, ਸ਼ਹੀਦ ਭਗਤ ਸਿੰਘ ਨਗਰ ਤੋਂ 2,96, 757, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ 2,88,499, ਬਠਿੰਡਾ ਤੋਂ 2,83,177, ਸ੍ਰੀ ਫਤਹਿਗੜ੍ਹ ਸਾਹਿਬ ਤੋਂ 2,57,264, ਸੰਗਰੂਰ ਤੋਂ 2,35,670, ਮੋਗਾ ਤੋਂ 2,13,871, ਬਰਨਾਲਾ ਤੋਂ 1,98,061, ਫਿਰੋਜ਼ਪੁਰ ਤੋਂ 1,93,159, ਮਾਨਸਾ ਤੋਂ 1,88,785, ਪਠਾਨਕੋਟ ਤੋਂ 1,70,039, ਫਰੀਦਕੋਟ ਤੋਂ 1,42,580, ਮਾਲੇਰਕੋਟਲਾ ਤੋਂ 97,553 ਅਤੇ ਫਾਜ਼ਿਲਕਾ ਤੋਂ 64,386 ਘਰੇਲੂ ਖਪਤਕਾਰਾਂ ਨੇ ਵਿੱਤੀ ਸਾਲ 2024-25 ਵਿੱਚ ਜ਼ੀਰੋ ਬਿਜਲੀ ਬਿੱਲ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here