ਪਟਿਆਲਾ ਪੁਲਿਸ ਵਲੋਂ ਗੈਂਗਸਟਰ ਗੁਰਵਿੰਦਰ ਸਿੰਘ ਦੇ ਤਿੰਨ ਸੰਚਾਲਕ ਅਸਲੇ ਸਣੇ ਗ੍ਰਿਫ਼ਤਾਰ,ਵਿਅਕਤੀਆਂ ਕੋਲੋਂ 32 ਬੋਰ ਦੇ ਤਿੰਨ ਨਾਜਾਇਜ਼ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਗਏ ਹਨ

0
35
ਪਟਿਆਲਾ ਪੁਲਿਸ ਵਲੋਂ ਗੈਂਗਸਟਰ ਗੁਰਵਿੰਦਰ ਸਿੰਘ ਦੇ ਤਿੰਨ ਸੰਚਾਲਕ ਅਸਲੇ ਸਣੇ ਗ੍ਰਿਫ਼ਤਾਰ,ਵਿਅਕਤੀਆਂ ਕੋਲੋਂ 32 ਬੋਰ ਦੇ ਤਿੰਨ ਨਾਜਾਇਜ਼ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਗਏ ਹਨ

Sada Channel News:-

Patiala,15 March,2024,(Sada Channel News):- ਪੰਜਾਬ ਵਿਚ ਗੈਂਗਸਟਰ ਗਰੁੱਪ ਚਲਾਉਣ ਵਾਲੇ ਗੁਰਵਿੰਦਰ ਸਿੰਘ ਸਿੱਧੂ ਨੇ ਅਮਰੀਕਾ ਵਿਚ ਬੈਠ ਕੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ,ਇਸ ਹਮਲੇ ਨੂੰ ਅੰਜਾਮ ਦੇਣ ਲਈ ਰਾਜਪੁਰਾ ਪਹੁੰਚੇ ਤਿੰਨ ਗੈਂਗਸਟਰਾਂ ਨੂੰ ਪਟਿਆਲਾ ਪੁਲਿਸ (Patiala Police) ਨੇ ਗ੍ਰਿਫਤਾਰ ਕਰ ਲਿਆ ਹੈ।

ਤਰਨਤਾਰਨ (Tarn Taran) ਦੇ ਪਿੰਡ ਸਰਾਏ ਅਮਾਨਤ ਖਾਂ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ, ਉਸ ਦੇ ਸਾਥੀ ਰੋਹਿਤ ਕੁਮਾਰ ਉਰਫ ਰੋਹਿਤ ਅਤੇ ਗੁਲਸ਼ਨ ਕੁਮਾਰ ਉਰਫ ਗੁੱਲੂ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਐਸਐਸਪੀ ਪਟਿਆਲਾ ਵਰੁਣ ਸ਼ਰਮਾ (SSP Patiala Varun Sharma) ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਇਨ੍ਹਾਂ ਤਿੰਨਾਂ ਨੂੰ ਸਪੈਸ਼ਲ ਸੈੱਲ (Special Cell) ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਉਨ੍ਹਾਂ ਦੀ ਟੀਮ ਨੇ ਰਾਜਪੁਰਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ,ਇਨ੍ਹਾਂ ਵਿਅਕਤੀਆਂ ਕੋਲੋਂ 32 ਬੋਰ ਦੇ ਤਿੰਨ ਨਾਜਾਇਜ਼ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਗਏ ਹਨ।

ਐਸਐਸਪੀ ਪਟਿਆਲਾ ਵਰੁਣ ਸ਼ਰਮਾ (SSP Patiala Varun Sharma) ਨੇ ਦਸਿਆ ਕਿ ਰਾਜਪੁਰਾ ਸਪੈਸ਼ਲ ਸੈੱਲ (Rajpura Special Cell) ਦੀ ਟੀਮ ਨੇ ਪਿੰਡ ਉਕਸੀ ਸੈਣੀਆਂ ਦੇ ਅੰਡਰਪਾਸ ਵਿਚ ਇਕ ਕਾਲੇ ਰੰਗ ਦੀ ਆਈਕਾਨ ਗੱਡੀ ਦੇਖੀ ਤਾਂ ਇਸ ਗੱਡੀ ਉੱਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ,ਸ਼ੱਕ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਕਾਰ ਸਵਾਰ ਤਿੰਨਾਂ ਨੂੰ ਕਾਬੂ ਕਰ ਲਿਆ,ਇਹ ਲੋਕ ਰਾਜਪੁਰਾ ਵਿਚ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਲਈ ਰੁਕੇ ਹੋਏ ਸਨ,ਗੁਰਵਿੰਦਰ ਸਿੰਘ ਸਿੱਧੂ ਨੇ ਇਨ੍ਹਾਂ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਤਾਂ ਜੋ ਉਹ ਢਿੱਲੋਂ ਅਤੇ ਗੋਲਡੀ ਬਰਾੜ ਦੇ ਸਾਥੀਆਂ ‘ਤੇ ਹਮਲਾ ਕਰ ਸਕਣ।

ਗੈਂਗਸਟਰ ਗੋਲਡੀ ਢਿੱਲੋਂ ਵੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਥੋਂ ਹੀ ਪੰਜਾਬ ਵਿਚ ਅਪਣਾ ਗੈਂਗ ਚਲਾਉਂਦਾ ਹੈ,ਗੋਲਡੀ ਢਿੱਲੋਂ ਅਤੇ ਗੋਲਡੀ ਬਰਾੜ ਪੱਕੇ ਦੋਸਤ ਹਨ ਅਤੇ ਹਾਲ ਹੀ ਵਿਚ ਗੋਲਡੀ ਢਿੱਲੋਂ ਨੇ ਚੰਡੀਗੜ੍ਹ ਦੇ ਸੈਕਟਰ 5 ਵਿਚ ਗੋਲੀਬਾਰੀ ਕਰਵਾਈ ਸੀ,ਇਸ ਤਰ੍ਹਾਂ ਸਿੱਧੂ ਅਤੇ ਗੋਲਡੀ ਗੈਂਗ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ,ਗੈਂਗਸਟਰ ਗੁਰਵਿੰਦਰ ਸਿੰਘ ਸਿੱਧੂ ਦੇ ਕਹਿਣ ‘ਤੇ ਦੋਸ਼ੀ ਰੋਹਿਤ ਨੇ ਜੂਨ 2023 ‘ਚ ਰਾਜਪੁਰਾ ਦੇ ਇਕ ਵਪਾਰੀ ‘ਤੇ ਗੋਲੀ ਚਲਾ ਦਿਤੀ ਸੀ, ਜਿਸ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here