ਫਰੀਦਕੋਟ ‘ਚ ਪੁਲਿਸ ਤੇ ਬਦ.ਮਾਸ਼ਾਂ ਵਿਚਾਲੇ ਮੁਕਾਬਲਾ,ਫਾਇ.ਰਿੰਗ ‘ਚ 3 ਜ਼ਖਮੀ,1 ਫਰਾਰ

0
46
ਫਰੀਦਕੋਟ ‘ਚ ਪੁਲਿਸ ਤੇ ਬਦ.ਮਾਸ਼ਾਂ ਵਿਚਾਲੇ ਮੁਕਾਬਲਾ,ਫਾਇ.ਰਿੰਗ ‘ਚ 3 ਜ਼ਖਮੀ,1 ਫਰਾਰ

Sada Channel News:-

Faridkot,16 March,2024,(Sada Channel News):- ਫਰੀਦਕੋਟ (Faridkot) ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ,ਜਾਣਕਾਰੀ ਮੁਤਾਬਕ ਸੀਆਈਏ ਸਟਾਫ (CIA Staff) ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ,ਸੀਆਈਏ ਸਟਾਫ (CIA Staff) ਦੀ ਟੀਮ ਸੂਚਨਾ ਦੇ ਆਧਾਰ ‘ਤੇ ਪਿੰਡ ਪੰਜਗਰਾਈਂ ਤੋਂ ਔਲਖ ਜਾਣ ਵਾਲੇ ਰਸਤੇ ‘ਤੇ ਮੌਜੂਦ ਸੀ,ਇਸ ਦੌਰਾਨ 4 ਬਦਮਾਸ਼ ਮੋਟਰ ‘ਤੇ ਖੜ੍ਹੇ ਸਨ,ਉਨ੍ਹਾਂ ਵਿਚੋਂ ਸੰਜੀਵ ਨਾਂ ਦੇ ਨੌਜਵਾਨ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ,ਇਸ ਦੇ ਬਾਅਦ ਸੀਆਈਏ ਸਟਾਫ (CIA Staff) ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿਚ 3 ਗੈਂਗਸਟਰ ਜ਼ਖਮੀ ਹੋ ਗਏ ਜਦੋਂ ਕਿ ਇਕ ਫਰਾਰ ਹੋ ਗਿਆ,ਜ਼ਖਮੀਆਂ ਨੂੰ ਪੁਲਿਸ ਨੇ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (Guru Gobind Singh Medical College) ਵਿਚ ਭਰਤੀ ਕਰਵਾਇਆ ਗਿਆ ਹੈ,ਗੋਲੀਬਾਰੀ ਦੀ ਘਟਨਾ ਵਿਚ ਪੁਲਿਸ ਦੀਆਂ ਗੱਡੀਆਂ ‘ਚ ਵੀ ਕਈ ਰਾਊਂਡ (Round) ਗੋਲੀਆਂ ਲੱਗੀਆਂ ਹਨ,ਹਾਲਾਂਕਿ ਪੁਲਿਸ (Police) ਵੱਲੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ,ਫਰੀਦਕੋਟ ਦੇ ਐੱਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ,ਮੁਲਜ਼ਮਾਂ ਦੇ ਬਿਆਨ ਦਰਜ ਕੀਤੇ ਜਾਣਗੇ ਕਿ ਉਹ ਕਿਸ ਮਕਸਦ ਨਾਲ ਘਟਨਾ ਵਾਲੀ ਥਾਂ ‘ਤੇ ਮੌਜੂਦ ਸਨ ਤੇ ਉਨ੍ਹਾਂ ਨੇ ਫਾਇਰਿੰਗ ਕਿਉਂ ਕੀਤੀ।

LEAVE A REPLY

Please enter your comment!
Please enter your name here