ਪੰਜਾਬ ਦੇ ਜਲੰਧਰ ਸਥਿਤ Adampur Airport ਤੋਂ 31 ਮਾਰਚ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ

0
29
ਪੰਜਾਬ ਦੇ ਜਲੰਧਰ ਸਥਿਤ Adampur Airport ਤੋਂ 31 ਮਾਰਚ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ

Sada Channel News:-

Jalandhar,16 March,2024,(Sada Channel News):- ਪੰਜਾਬ ਦੇ ਜਲੰਧਰ ਸਥਿਤ ਆਦਮਪੁਰ ਹਵਾਈ ਅੱਡੇ (Adampur Airport) ਤੋਂ 31 ਮਾਰਚ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ,ਕੇਂਦਰ ਸਰਕਾਰ ਵੱਲੋਂ ਭੇਜੇ ਸਟਾਫ਼ ਵਲੋਂ ਉਡਾਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ,ਉਕਤ ਹਵਾਈ ਅੱਡੇ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ ਜੀ (Shri Nanded Sahib Ji), ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ,ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਕਤ ਏਅਰਪੋਰਟ (Airport) ਨੂੰ 2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਖੋਲਿ੍ਹਆ ਜਾਣਾ ਸੀ,ਪਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਦੇਰੀ ਕਾਰਨ ਅਜਿਹਾ ਨਹੀਂ ਹੋ ਸਕਿਆ,ਲਗਭਗ ਇੱਕ ਹਫ਼ਤਾ ਪਹਿਲਾਂ,ਪੀਐਮ ਨੇ ਭਾਰਤ ਵਿੱਚ ਕਈ ਹਵਾਈ ਅੱਡਿਆਂ ਦਾ ਉਦਘਾਟਨ ਕੀਤਾ ਸੀ,ਜਿਸ ਵਿੱਚ ਆਦਮਪੁਰ ਏਅਰਪੋਰਟ (Adampur Airport) ਵੀ ਸ਼ਾਮਿਲ ਸੀ,ਹੁਣ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਬਿਆਨ ਜਾਰੀ ਕੀਤਾ ਹੈ ਕਿ ਉਕਤ ਹਵਾਈ ਅੱਡਾ 31 ਤੋਂ ਚਾਲੂ ਹੋ ਜਾਵੇਗਾ,ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਫਲਾਈਟ ਬੈਂਗਲੁਰੂ ਤੋਂ ਰਵਾਨਾ ਹੋਵੇਗੀ ਅਤੇ 31 ਮਾਰਚ ਨੂੰ ਸਵੇਰੇ ਆਦਮਪੁਰ ਪਹੁੰਚੇਗੀ,ਸਵੇਰੇ 7.15 ਵਜੇ ਇਹ ਫਲਾਈਟ ਬੰਗਲੌਰ ਤੋਂ ਨਾਂਦੇੜ, ਉਥੋਂ ਦਿੱਲੀ ਅਤੇ ਦਿੱਲੀ ਤੋਂ ਆਦਮਪੁਰ ਲਈ ਉਡਾਣ ਭਰੇਗੀ,ਉਕਤ ਫਲਾਈਟ ਦਾ ਆਦਮਪੁਰ (Adampur) ਵਿਖੇ ਲੈਂਡਿੰਗ ਟਾਈਮ 12.25 ਰੱਖਿਆ ਗਿਆ ਹੈ,ਇਸੇ ਤਰ੍ਹਾਂ ਆਦਮਪੁਰ (Adampur) ਤੋਂ 12.50 ਦੀ ਫਲਾਈਟ ਪਹਿਲਾਂ ਦਿੱਲੀ, ਫਿਰ ਸ੍ਰੀ ਨਾਂਦੇੜ ਸਾਹਿਬ ਜੀ (Shri Nanded Sahib Ji) ਅਤੇ ਉਥੋਂ ਬੰਗਲੌਰ ਲਈ ਜਾਵੇਗੀ।

LEAVE A REPLY

Please enter your comment!
Please enter your name here