‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਖ਼ਿਲਾਫ਼ ED ਦੀ ਵੱਡੀ ਕਾਰਵਾਈ,ਚਾਰਜਸ਼ੀਟ ਕੀਤੀ ਦਾਖਲ

0
34
‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਖ਼ਿਲਾਫ਼ ED ਦੀ ਵੱਡੀ ਕਾਰਵਾਈ,ਚਾਰਜਸ਼ੀਟ ਕੀਤੀ ਦਾਖਲ

Sada Channel News:-

Mohali,20 March,2024,(Sada Channel News):- ਮੋਹਾਲੀ ਸਪੈਸ਼ਲ ਕੋਰਟ (Mohali Special Court) ਵਿਚ ਈਡੀ (ED) ਨੇ 40.92 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਮਾਮਲੇ ਵਿਚ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (AAP MLA Jaswant Singh Gajjanmajra) ਸਣੇ 6 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ,ਈਡੀ (ED) ਨੇ ਪਿਛਲੇ ਸਾਲ 11 ਜੂਨ ਨੂੰ PMLA 2002 ਦੀਆਂ ਵਿਵਸਥਾਵਾਂ ਤਹਿਤ ਜਸਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਉਹ ਕੋਰਟ ਦੀ ਨਿਆਇਕ ਹਿਰਾਸਤ ਵਿਚ ਹਨ,ਦੱਸ ਦੇਈਏ ਕਿ ਜਲੰਧਰ ਈਡੀ (Jalandhar ED) ਨੇ ਲਗਭਗ 4 ਮਹੀਨੇ ਪਹਿਲਾਂ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ,ਉਨ੍ਹਾਂ ਦੀ ਗ੍ਰਿਫਤਾਰੀ ਦੇ ਬਾਅਦ ਅੱਜ ਈਡੀ ਦੀ ਇਹ ਵੱਡੀ ਕਾਰਵਾਈ ਹੈ,ਜਲੰਧਰ ਜ਼ੋਨਲ ਦਫਤਰ ਨੇ ਵੀ ਤਾਰਾ ਕਾਰਪੋਰੇਸ਼ਨ ਲਿਮਟਿਡ ਤੇ ਹੋਰਨਾਂ ਖਿਲਾਫ 5 ਜਨਵਰੀ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਤੇ ਹੈਲਥ ਫੂਡ ਲਿਮਟਿਡ (Health Food Limited) ਦੇ ਸਾਬਕਾ ਡਾਇਰੈਕਟਰ ਜਸਵੰਤ ਸਿੰਘ ਗੱਜਣਮਾਜਰਾ ਤੇ ਤਿੰਨ ਕੰਪਨੀਆਂ ਸਣੇ 6 ਹੋਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ,ਇਸ ਵਿਚ ਜਸਵੰਤ ਤੇ ਤਿੰਨ ਕੰਪਨੀਆਂ ਸਣਏ ਹੋਰਨਾਂ ਮੁਲਜ਼ਮ ਪੱਖਾਂ ਨੂੰ ਪੰਜਾਬ ਦੇ ਮੋਹਾਲੀ ਵਿਚ ਸਪੈਸ਼ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੋਰਟ ਵਿਚ ਪੇਸ਼ ਕੀਤਾ ਗਿਆ,18 ਮਾਰਚ ਨੂੰ ਕੋਰਟ ਨੇ ਸ਼ਿਕਾਇਤ ਸਵੀਕਰ ਕਰ ਲਈ,ਜ਼ਿਕਰਯੋਗ ਹੈ ਕਿ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਖਿਲਾਫ ਕੇਂਦਰੀ ਜਾਂਚ ਬਿਊਰੋ ਨੇ ਵੀ FIR ਦਰਜ ਕੀਤੀ ਸੀ,ਈਡੀ (ED) ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (AAP MLA Jaswant Singh Gajjanmajra) ਨੂੰ ਗ੍ਰਿਫਤਾਰ ਕੀਤਾ ਸੀ।

LEAVE A REPLY

Please enter your comment!
Please enter your name here