ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਨੂੰ ਰੰਗ-ਬਿਰੰਗੇ ਫੁੱਲਾਂ ਤੇ ਰੋਸ਼ਨੀ ਨਾਲ ਸਜਾਉਣ ਦੀ ਸੇਵਾ ਸ਼ੁਰੂ,26 ਮਾਰਚ ਤੱਕ 2 ਪੜਾਵਾਂ ਵਿੱਚ ਸ਼ਰਧਾ ਭਾਵਨਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ

0
36
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਨੂੰ ਰੰਗ-ਬਿਰੰਗੇ ਫੁੱਲਾਂ ਤੇ ਰੋਸ਼ਨੀ ਨਾਲ ਸਜਾਉਣ ਦੀ ਸੇਵਾ ਸ਼ੁਰੂ,26 ਮਾਰਚ ਤੱਕ 2 ਪੜਾਵਾਂ ਵਿੱਚ ਸ਼ਰਧਾ ਭਾਵਨਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ

Sada Channel News:-

Shri Anandpur Sahib Ji,20 March,2024,(Sada Channel News):- ਸਿੱਖ ਭਾਈਚਾਰਾ ਦਾ ਕੌਮੀ ਤਿਉਹਾਰ ਹੌਲਾ-ਮਹੱਲਾ (Hole-Mahle) ਇਸ ਵਾਰ 21 ਮਾਰਚ ਤੋਂ 26 ਮਾਰਚ ਤੱਕ 2 ਪੜਾਵਾਂ ਵਿੱਚ ਸ਼ਰਧਾ ਭਾਵਨਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ,ਇਸ ਨੂੰ ਲੈ ਕੇ ਪ੍ਰਸ਼ਾਸਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਤੇ ਕਾਰ ਸੇਵਾ ਵਾਲੇ ਸੰਤ ਮਹਾਪੁਰਸ਼ ਅਹਿਮ ਸੇਵਾ ਨਿਭਾਅ ਰਹੇ ਹਨ,ਜੇਕਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ (Takht Shri Kesgarh Sahib Ji) ਦੀ ਗੱਲ ਕਰੀਏ ਤਾਂ ਹੋਲੇ-ਮਹੱਲੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਨੂੰ ਹਰ ਵਾਰ ਮਾਹਿਲਪੁਰ ਦੀ ਸੰਗਤ ਵੱਲੋਂ ਐਨਆਰਆਈ ਭਰਾਵਾਂ (NRI Brothers) ਦੇ ਸਹਿਯੋਗ ਨਾਲ ਰੰਗ-ਬਿਰੰਗੇ ਫੁੱਲਾਂ ਤੇ ਰੰਗ ਬਿਰੰਗੀ ਰੋਸ਼ਨੀ ਦੇ ਨਾਲ ਸਜਾਇਆ ਜਾਂਦਾ ਹੈ,ਇਸ ਵਾਰ ਵੀ ਸ੍ਰੀ ਤਖ਼ਤ ਸਾਹਿਬ ਜੀ (Shei Takht Sahib Ji) ਨੂੰ ਰੰਗ-ਬਿਰੰਗੇ ਫੁੱਲਾਂ ਤੇ ਰੋਸ਼ਨੀ ਦੇ ਨਾਲ ਸਜਾਉਣ ਦੀ ਸੇਵਾ ਕੀਤੀ ਜਾ ਰਹੀ ਹੈ।

ਜੋ ਕਿ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਹੈ,ਜਿਸ ਨੂੰ ਦੇਖ ਕੇ ਹਰ ਕੋਈ ਇਸਦੀਆਂ ਤਸਵੀਰਾਂ ਖਿੱਚਦਾ ਦਿਖਾਈ ਦੇ ਰਿਹਾ ਹੈ,ਹੋਲੇ-ਮਹੱਲੇ (Hole-Mahle) ਮੌਕੇ ਦੇਸ਼-ਵਿਦੇਸ਼ ਤੋਂ ਸੰਗਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਨਾਲ-ਨਾਲ ਹੋਰ ਕਈ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਦੀਆਂ ਹਨ,ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਆਲੇ-ਦੁਆਲੇ ਦੇ ਗੁਰਦੁਆਰਾ ਸਾਹਿਬਾਨਾਂ ਦੀ ਕਾਰ ਸੇਵਾ ਮਹਾਰਾਜ ਸੰਗਤ ਵੱਲੋਂ ਕੀਤੀ ਗਈ ਹੈ,ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੀ ਸੰਗਤ ਵੱਲੋਂ ਰੰਗ-ਬਿਰੰਗੇ ਫੁੱਲਾਂ (Colorful Flowers) ਤੇ ਰੰਗ ਬਿਰੰਗੀ ਲੜੀਆਂ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਸਜਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਇਹ ਸੇਵਾ ਉਨ੍ਹਾਂ ਵੱਲੋਂ ਹਰ ਸਾਲ ਕੀਤੀ ਜਾਂਦੀ ਹੈ,ਸ਼ਰਧਾਲੂ ਅਲੌਕਿਕ ਦ੍ਰਿਸ਼ ਆਪਣੇ ਕੈਮਰਿਆਂ ਵਿੱਚ ਕੈਦ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ,ਕਾਬਿਲੇਗੌਰ ਹੈ ਕਿ ਮਾਹਿਲਪੁਰ ਦੀ ਐਨਆਰਆਈ ਸੰਗਤ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ (Takht Shri Kesgarh Sahib Ji) ਦੀ ਫੁੱਲਾਂ ਨਾਲ ਸਜਾਵਟ ਦੀ ਸੇਵਾ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here