ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਨੇੜੇ ਅਣਪਛਾਤਿਆਂ ਨੇ ਬੀਅਰ ਦਾ ਟਰੱਕ ਉਤਾਰਿਆ

0
49
ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਨੇੜੇ ਅਣਪਛਾਤਿਆਂ ਨੇ ਬੀਅਰ ਦਾ ਟਰੱਕ ਉਤਾਰਿਆ

Sada Channel News:-

Shambhu Border,27 March,2024,(Sada Channel News):- ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ (Shambhu Border) ’ਤੇ ਮੰਗਲਵਾਰ ਦੇਰ ਰਾਤ ਕਿਸਾਨਾਂ ਦੇ ਡੇਰੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਬੀਅਰ ਦਾ ਟਰੱਕ ਉਤਾਰ ਦਿੱਤਾ,ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਜਦ ਸਵੇਰੇ ਜਦੋਂ ਇਹ ਨਜ਼ਾਰਾ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ,ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ,ਨਾਲ ਹੀ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਨੂੰ ਗ਼ਲਤ ਦਿਸ਼ਾ ਵੱਲ ਮੋੜਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ,ਫਿਲਹਾਲ ਪੁਲਿਸ (Police) ਮਾਮਲੇ ਦੀ ਜਾਂਚ ਕਰ ਰਹੀ ਹੈ,ਪੁਲਿਸ ਮੁਤਾਬਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ (Shambhu Border) ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ,ਉਨ੍ਹਾਂ ਨੇ ਸਰਹੱਦ ਨੇੜੇ ਆਪਣੇ ਡੇਰੇ ਬਣਾਏ ਹੋਏ ਹਨ,ਇਨ੍ਹਾਂ ਡੇਰਿਆਂ ਦੇ ਨੇੜੇ ਕਿਸੇ ਨੇ ਦੇਰ ਰਾਤ ਬੀਅਰ ਦੀ ਵੱਡੀ ਖੇਪ ਉਤਾਰ ਦਿੱਤੀ।

ਕੁਝ ਵਾਹਨ ਬੀਅਰ (Vehicle Beer) ਦੀ ਖੇਪ ਨੂੰ ਅਨਲੋਡ ਕਰਕੇ ਰਾਤ ਨੂੰ ਰਵਾਨਾ ਹੋ ਗਏ ਪਰ ਕਿਸਾਨਾਂ ਨੇ ਇਸ ਵੱਲ ਧਿਆਨ ਵੀ ਨਹੀਂ ਦਿੱਤਾ,ਜਦੋਂ ਕਿਸਾਨ ਸਵੇਰੇ ਜਾਗੇ ਤਾਂ ਉਨ੍ਹਾਂ ਨੇ ਇਸ ਨੂੰ ਦੇਖਿਆ ਅਤੇ ਪੁਲਿਸ ਨੂੰ ਬੁਲਾਇਆ ਤਾਂ ਦੇਖਿਆ ਕਿ ਕੁਝ ਦੂਰੀ ’ਤੇ ਸੀਲਬੰਦ ਬੋਤਲਾਂ ਅਤੇ ਬੀਅਰ (Beer) ਦੇ ਡੱਬਿਆਂ ਦਾ ਭੰਡਾਰ ਪਿਆ ਸੀ,ਇਨ੍ਹਾਂ ’ਤੇ 3 ਮਾਰਚ 2023 ਦੀ ਮੈਨੂਫੈਕਚਰਿੰਗ ਡੇਟ (Manufacturing Date) ਲਿਖੀ ਹੋਈ ਹੈ,ਇਸ ਮਾਮਲੇ ’ਚ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਕਿਸਾਨ ਆਗੂਆਂ ਨੇ SSP ਪਟਿਆਲਾ ਤੋਂ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ,ਉਨ੍ਹਾਂ ਕਿਹਾ ਕਿ ਇਸ ਬੀਅਰ ਕੰਪਨੀ (Beer Company) ਦੇ ਮਾਲਕ ਅਤੇ ਸਬੰਧਤ ਠੇਕੇਦਾਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ,ਫਿਲਹਾਲ ਪੁਲਿਸ (Police) ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,ਇਹ ਬੀਅਰ ਦੇ ਡੱਬੇ ਕਿਸ ਦੇ ਹਨ,ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here