ਪਟਿਆਲਾ ਕਾਂਗਰਸ ਦੇ ਬਗਾਵਤ ਦੇ ਡੈਮੇਜ ਕੰਟਰੋਲ ਵਿਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਜੁਟ ਗਏ ਹਨ

0
40
ਪਟਿਆਲਾ ਕਾਂਗਰਸ ਦੇ ਬਗਾਵਤ ਦੇ ਡੈਮੇਜ ਕੰਟਰੋਲ ਵਿਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਜੁਟ ਗਏ ਹਨ

Sada Channel News:-

Patiala,17 April,(Sada Channel News):- ਪਟਿਆਲਾ ਕਾਂਗਰਸ ਦੇ ਬਗਾਵਤ ਦੇ ਡੈਮੇਜ ਕੰਟਰੋਲ ਵਿਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਜੁਟ ਗਏ ਹਨ,ਕੁਝ ਦਿਨ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਨੂੰ ਲੋਕ ਸਭਾ ਚੋਣਾਂ ਟਿਕਟ ਦੇਣ ਨਾਲ ਪਾਰਟੀ ਦੇ ਕਈ ਨੇਤਾ ਨਾਰਾਜ਼ ਚੱਲ ਰਹੇ ਹਨ,ਰਾਜਾ ਵੜਿੰਗ ਅੱਜ ਪਟਿਆਲਾ ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਦੇ ਘਰ ਪਹੁੰਚੇ,ਖੁਦ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਸਬੰਧੀ ਫੋਟੋ ਸ਼ੇਅਰ ਕੀਤੀ ਜਿਸ ਵਿਚ ਲਿਖਿਆ ਹਰਦਿਆਲ ਕੰਬੋਜ (Hardyal Kamboj) ਦੇ ਘਰ ‘ਤੇ ਦੁਪਹਿਰ ਦੇ ਖਾਣੇ ਦੇ ਸਮੇਂ,ਇਸ ਮੌਕੇ ਕਈ ਹੋਰ ਨੇਤਾ ਵੀ ਉਨ੍ਹਾਂ ਨਾਲ ਦਿਖ ਰਹੇ ਹਨ,ਪਟਿਆਲਾ ਕਾਂਗਰਸ ਵਿਚ ਡਾ. ਧਰਮਵੀਰ ਗਾਂਧੀ (Dr. Dharamvir Gandhi) ਖਿਲਾਫ ਟਕਸਾਲੀ ਨੇਤਾ ਇਕਜੁੱਟ ਹਨ,ਕਈ ਵਿਧਾਇਕਾਂ ਤੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹਿਆ ਹੈ,20 ਤਰੀਕ ਤੋਂ ਪਹਿਲਾਂ ਵਿਧਾਇਕ ਹਰਦਿਆਲ ਕੰਬੋਜ ਵੱਲੋਂ ਮੀਟਿੰਗ ਬੁਲਾਈ ਗਈ ਹੈ,ਚਰਚਾ ਹੈ ਕਿ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ,ਇਸੇ ਤਰ੍ਹਾਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪਾਰਟੀ ਦੇ ਫੈਸਲੇ ਤੋਂ ਖੁਸ਼ ਨਹੀਂ ਹਨ।

LEAVE A REPLY

Please enter your comment!
Please enter your name here