ਕਿਸਾਨਾਂ ਦੀ ਫ਼ਸਲ ਦੇ ਇੱਕ-ਇੱਕ ਦਾਣੇ ਦੇ ਨੁਕਸਾਨ ਦੀ ਹੋਵੇਗੀ ਭਰਪਾਈ: ਮੁੱਖ ਮੰਤਰੀ ਭਗਵੰਤ ਮਾਨ

0
25
ਕਿਸਾਨਾਂ ਦੀ ਫ਼ਸਲ ਦੇ ਇੱਕ-ਇੱਕ ਦਾਣੇ ਦੇ ਨੁਕਸਾਨ ਦੀ ਹੋਵੇਗੀ ਭਰਪਾਈ: ਮੁੱਖ ਮੰਤਰੀ ਭਗਵੰਤ ਮਾਨ

Sada Channel News:-

Chandigarh, 19 April 2024,(Sada Channel News):- ਪੰਜਾਬ ‘ਚ ਅੱਜ ਬੇਮੌਸਮੀ ਬਰਸਾਤ (Rain) ਅਤੇ ਤੇਜ਼ ਹਵਾਵਾਂ ਨਾਲਗੜ੍ਹੇ ਮਾਰੀ ਨਾਲ ਮੰਡੀਆਂ ‘ਚ ਪਈ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ,ਸੂਬੇ ਦੀਆਂ ਕਈ ਮੰਡੀਆਂ ਵਿੱਚ ਪਾਣੀ ਭਰ ਗਿਆ ਅਤੇ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਵੀ ਡੁੱਬ ਗਈ,ਸ੍ਰੀ ਫ਼ਤਹਿਗੜ੍ਹ ਸਾਹਿਬ ਜੀ (Shri Fatehgarh Sahib Ji) ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਗੜ੍ਹੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਵੇਗਾ ਉਸਦੀ ਭਰਪਾਈ ਕੀਤੀ ਜਾਵੇਗੀ,ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੇ ਇੱਕ-ਇੱਕ ਦਾਣੇ ਦਾ ਨੁਕਸਾਨ ਭਰਿਆ ਜਾਵੇਗਾ ਭਾਵੇਂ ਮੀਂਹ (Rain), ਝੱਖੜ, ਹਨ੍ਹੇਰੀ, ਤੂਫ਼ਾਨ ਜਾਂ ਕੋਈ ਵੀ ਕੁਦਰਤੀ ਆਫ਼ਤ ਆਵੇ,ਪੰਜਾਬ ਸਰਕਾਰ (Punjab Govt) ਹਰ ਔਖੀ ਘੜੀ ਵਿੱਚ ਤੁਹਾਡੇ ਨਾਲ ਖੜ੍ਹੀ ਹੈ,ਉਨ੍ਹਾਂ ਕਿਹਾ ਕਿ ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿਸਾਨਾਂ ਦੀਆਂ ਕਿ 25-30 ਸਾਲ ਬਾਅਦ ਕੱਸੀਆਂ ਅਤੇ ਅੰਡਰਗਰਾਊਂਡ ਪਾਈਪਾਂ ਰਾਹੀਂ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਗਿਆ ਹੈ,ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਹਰ ਇੱਕ ਕਿਸਾਨ ਦੇ ਖੇਤ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ।

LEAVE A REPLY

Please enter your comment!
Please enter your name here