ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਬਣ ਰਹੀ ਹੈ ਲੋਕਾਂ ਲਈ ਵਰਦਾਨ

0
139
The Punjab Government's comprehensive health insurance scheme is becoming a boon for the people
ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਬਣ ਰਹੀ ਹੈ ਲੋਕਾਂ ਲਈ ਵਰਦਾਨ

SADACHANNEL

SADACHANNEL NEWS:- ਪੰਜਾਬ ਸਰਕਾਰ ਵਲੋ ਸੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਲੋੜਵੰਦ ਲੋਕਾ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਕਾਰਡ ਧਾਰਕ ਨੂੰ ਸੂਚੀਬੱਧ ਹਸਪਤਾਲ ਵਿਚ ਜਾ ਕੇ ਆਪਣਾ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਮਿਲ ਰਹੀ ਹੈ,ਕਰਤਾਰਪੁਰ ਦੇ ਜੀਤ ਸਿੰਘ ਲਈ ਸਰਬੱਤ ਸਿਹਤ ਬੀਮਾ ਯੋਜਨਾ ਜੀਵਨ ਵਿਚ ਰੋਸ਼ਨੀ ਦੀ ਨਵੀ ਕਿਰਨ ਲੈ ਕੇ ਆਈ। ਇੱਕ ਦਿਨ ਅਚਾਨਕ ਉਸ ਦੇ ਸੀਨੇ ਵਿਚ ਤੇਜ਼ ਦਰਦ ਹੋਇਆ, ਪਹਿਲਾ ਪਿੰਡ ਵਿਚ ਡਾਕਟਰ ਅਤੇ ਫਿਰ ਨੂਰਪੁਰ ਬੇਦੀ ਦੇ ਪ੍ਰਾਈਵੇਟ ਨਰਸਿੰਗ ਹੋਮ ਵਿਚ ਜਾਂਚ ਦੋਰਾਨ ਪਤਾ ਲੱਗਿਆ ਕਿ ਉਹ ਦਿਲ ਦੀ ਬਿਮਾਰੀ ਦੇ ਰੋਗ ਤੋ ਪੀੜਤ ਹੈ। ਇਲਾਜ ਉਤੇ ਭਾਰੀ ਰਕਮ ਖਰਚ ਆਵੇਗੀ। ਜਿਸ ਨਾਲ ਉਸ ਦੇ ਜੀਵਨ ਵਿਚ ਘੋਰ ਹਨੇਰਾ ਉਸ ਨੁੰ ਵਿਖਾਈ ਦੇਣ ਲੱਗਾ, ਪ੍ਰੰਤੂ ਆ਼ਸਾ ਵਰਕਰ ਨੀਲਮ ਕੁਮਾਰੀ ਨੇ ਉਸਦੇ ਸਮਾਰਟ ਰਾਸ਼ਨ ਕਾਰਡ ਧਾਰਕ ਹੋਣ ਕਾਰਨ ਉਸ ਦਾ ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਾਇਆ ਅਤੇ ਉਹ ਪੀ.ਜੀ.ਆਈ ਚੰਡੀਗੜ੍ਹ ਇਲਾਜ ਕਰਵਾਉਣ ਗਿਆ। ਜਿਥੇ ਉਸ ਦੇ ਦੋ ਸਟੰਟ ਪਾਏ ਗਏ।

Read Now :- ਦੇਸ਼ ਦੇ ਪਚੱਤਰ ਵੇਂ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਤੋਂ ਸ਼ੁਰੂ ਹੋਈ ਆਗਾਜ਼ ਦੋਸਤੀ ਯਾਤਰਾ ਦਾ ਰੂਪਨਗਰ ਸੇਂਟ ਕਾਰਮਲ ਪਹੁੰਚਣ

ਦਿਲ ਦੇ ਰੋਗ ਦਾ ਇਲਾਜ ਹੋ ਗਿਆ ਅਤੇ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਦਾ ਉਸ ਨੁੰ ਲਾਭ ਮਿਲ ਮਿਲਿਆ। ਅਜਿਹੇ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਇਸ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਅੱਜ ਸੂਚੀਬੱਧ ਹਸਪਤਾਲਾਂ ਵਿਚ ਮਿਲ ਰਿਹਾ ਹੈ ਜਿਸ ਦੇ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਪਹਿਲਾਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਸਰਬੱਤ ਸਿਹਤ ਬੀਮਾ ਯੋਜਨਾ ਵੀ ਉਸ ਕੜੀ ਦਾ ਹਿੱਸਾ ਹੈ। ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਛੋਟੇ ਦੁਕਾਨਦਾਰ, ਜੇ ਫਾਰਮ ਧਾਰਕ ਕਿਸਾਨ,  ਪੀਲੇ ਕਾਰਡ ਧਾਰਕ ਪੱਤਰਕਾਰਾਂ ਤੇ ਹੋਰ ਕਈ ਲੋਕਾਂ ਨੂੰ ਸ਼ਾਮਲ ਕੀਤਾ ਹੈ ਜੋ ਅੱਜ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਇਸ ਸਕੀਮ ਤਹਿਤ ਆਪਣਾ ਮੁਫ਼ਤ ਇਲਾਜ ਕਰਵਾ ਰਹੇ ਹਨ ਲੋਕਾਂ ਲਈ ਇਹ ਸਕੀਮ ਵਰਦਾਨ ਸਾਬਿਤ ਹੋ ਰਹੀ ਹੈ।

LEAVE A REPLY

Please enter your comment!
Please enter your name here