

ਕੀਰਤਪੁਰ ਸਾਹਿਬ 11 ਅਕਤੂਬਰ:- ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ, ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ,ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਬਲਾਕ ਕੀਰਤਪੁਰ ਸਾਹਿਬ ਵਿੱਚ ਆਸ਼ਾ ਵਰਕਰ, ਆਸ਼ਾ ਫੈਸਿਲੀਟੇਟਰਜ਼ ਅਤੇ ਏ.ਐਨ.ਐਮ ਦੀ ਛੋਟੇ ਬੱਚਿਆਂ ਦੀ ਦੇਖ-ਭਾਲ ਸਬੰਧੀ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ,ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਦੀ ਅਗਵਾਈ ਹੇਠ ਇਸ ਟ੍ਰੇਨਿੰਗ ਵਿਚ 162 ਆਸ਼ਾ ਵਰਕਰ, 8 ਆਸ਼ਾ ਫੈਸਿਲੀਟੇਟਰਜ਼ ਤੇ 46 ਏ.ਐਨ.ਐਮ. ਨੂੰ ਸਿਖਲਾਈ ਦਿੱਤੀ ਜਾਵੇਗੀ,ਇਹ ਸਿਖਲਾਈ 5 ਬੈਚਾਂ ਵਿੱਚ ਪੂਰੀ ਹੋਵੇਗੀ, ਜਿਸਦਾ ਪਹਿਲਾ ਬੈਚ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਮੋਕੇ ਐਸ.ਆਈ ਬਲਵੰਤ ਰਾਏ ਵੱਲੋਂ ਹੋਰ ਜਾਣਕਾਰੀ ਸਾਝੀ ਕਰਦਿਆਂ ਦੱਸਿਆ ਕਿ ਇਹ ਸਿਖਲਾਈ ਪੂਰੀ ਹੋਣ ਤੋਂ ਬਾਅਦ ਆਸ਼ਾ ਵਰਕਰ ਆਪਣੇ ਏਰੀਏ ਵਿੱਚ ਬੱਚੇ ਦੀ ਘਰ ਅਧਾਰਿਤ ਦੇਖਭਾਲ ਲਈ ਘਰ ਵਿੱਚ 5 ਦੌਰੇ ਕਰੇਗੀ, ਜੋ ਕਿ 3, 6, 9, 12 ਅਤੇ 15 ਮਹੀਨੇ ਤੇ ਹੋਣਗੇ ਅਤੇ ਇਨ੍ਹਾਂ ਦੋਰਿਆਂ ਦੌਰਾਨ ਬੱਚੇ ਦੀ ਮਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ, ਪੂਰਕ ਖੁਰਾਕ, ਅਨੀਮਿਆ, ਦਸਤ ਤੋਂ ਬਚਾਅ ਅਤੇ ਖਾਸ ਦੇਖ-ਰੇਖ ਸਬੰਧੀ ਜਾਗਰੂਕ ਕਰਨਗੀਆਂ। ਇਸ ਤੋਂ ਇਲਾਵਾ ਨਿਸ਼ਾ, ਏ.ਐਨ.ਐਮ ਵੱਲੋਂ ਵੀ ਟ੍ਰੇਨਿੰਗ ਵਿੱਚ ਆਸ਼ਾ ਵਰਕਰ ਨੂੰ ਮਾਸਟਰ ਟ੍ਰੇਨਰ ਵਜੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋ ਇਲਾਵਾ ਕੋਵਿਡ ਕਾਲ ਦੌਰਾਨ ਛੋਟੇ ਬੱਚਿਆ, ਗਰਭਵਤੀ ਔਰਤਾ,ਬਜੁਰਗਾ ਅਤੇ ਦੁੱਧ ਪਿਲਾਉਣ ਵਾਲੀਆ ਮਾਵਾਂ ਨੂੰ ਸਿਹਤ ਵਿਭਾਗ ਵਲੋ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਵਰਤੀਆ ਜਾਣ ਵਾਲੀਆ ਸਾਵਧਾਨੀਆਂ ਬਾਰੇ ਵੀ ਪ੍ਰੇਰਿਤ ਕੀਤਾ ਜਾਵੇਗਾ।ਇਸ ਮੋਕੇ ਸਿਕੰਦਰ ਸਿੰਘ ਐਸ.ਐਮ.ਆਈ, ਭਰਤ ਕਪੂਰ ਸੀ.ਓ, ਸੁਖਦੀਪ ਸਿੰਘ ਐਸ.ਆਈ, ਬਲਜੀਤ ਸਿੰਘ ਆਈ.ਏ ਹਾਜ਼ਰ ਸਨ।
