ਹੋਲਾ ਮਹੱਲਾ ਲਈ ਵਿਆਪਕ ਤਿਆਰੀਆਂ ਮੁਕੰਮਲ,24/7 ਕਾਰਜਸ਼ੀਲ ਕੀਤੇ ਕੰਟਰੋਲ ਰੂਮ-ਡਿਪਟੀ ਕਮਿਸ਼ਨਰ

0
56
ਹੋਲਾ ਮਹੱਲਾ ਲਈ ਵਿਆਪਕ ਤਿਆਰੀਆਂ ਮੁਕੰਮਲ,24/7 ਕਾਰਜਸ਼ੀਲ ਕੀਤੇ ਕੰਟਰੋਲ ਰੂਮ-ਡਿਪਟੀ ਕਮਿਸ਼ਨਰ

Sada Channel News:-

-ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰਸਾਸ਼ਨ ਵੱਲੋਂ ਕੀਤੀਆ ਵਿਆਪਕ ਤਿਆਰੀਆਂ

Shri Kiratpur Sahib March 21 (Sada Channel News):- ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਿਹਾ ਕਿ ਹੋਲਾ ਮਹੱਲਾ ਸਾਡੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਇੱਕ ਵੱਡਾ ਤਿਓਹਾਰ ਹੈ, ਜਿਸ ਦੇ ਸਬੰਧ ਵਿੱਚ ਪ੍ਰਸ਼ਾਸ਼ਨ ਵੱਲੋਂ ਬਹੁਤ ਪਹਿਲਾਂ ਹੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸ਼ਨ ਤੇ ਪੁਲਿਸ ਫੋਰਸ ਪੂਰੀ ਤਰ੍ਹਾਂ ਚੌਕਸ ਹੈ, ਕਈ ਪ੍ਰਬੰਧ ਅਜਿਹੇ ਵੀ ਹਨ ਜੋ ਮੌਕੇ ਤੇ ਕੀਤੇ ਜਾ ਰਹੇ ਹਨ, ਉਸ ਲਈ ਵੀ ਪ੍ਰਸਾਸ਼ਨ ਪੂਰੀ ਤਰਾ ਤਿਆਰ ਬਰ ਤਿਆਰ ਹੈ। ਧਰਮ ਦੇ ਨਾਲ ਨਾਲ ਲੋਕਾਂ ਨੂੰ ਵਿਰਾਸਤ ਨਾਲ ਜੋੜਨ ਲਈ ਢਾਡੀ ਵਾਰਾਂ, ਗੱਤਕਾ, ਦਸਤਾਰ ਬੰਦੀ ਆਦਿ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।


ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸਾਂ ਤੋਂ ਵੀ ਸੰਗਤ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਬਲਿਕ ਯੂਟੀਲਿਟੀ ਫੈਸੀਲੀਟੀਸ, ਸਟਰੀਟ ਲਾਈਟਾਂ ਤੇ ਪਖਾਨੇ, ਪੀਣ ਵਾਲਾ ਸੁੱਧ ਪਾਣੀ, ਸਾਫ ਸਫਾਈ, ਨਿਰਵਿਘਨ ਬਿਜਲੀ ਸਪਲਾਈ, ਦਵਾਈ ਦਾ ਛਿੜਕਾਅ, ਪਾਰਕਿੰਗ, ਮੈਡੀਕਲ ਪੋਸਟਾ ਆਦਿ ਦਾ ਪ੍ਰਬੰਧ ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡ ਕੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਸੁਰੂ ਹੋ ਗਿਆ ਹੈ ਜੋ 21 ਮਾਰਚ ਤੋ 23 ਮਾਰਚ ਤੱਕ ਮਨਾਇਆ ਜਾ ਰਿਹਾ ਹੈ। 24 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੀ ਸੁਰੂਆਤ ਹੋਵੇਗੀ, ਜੋ 26 ਮਾਰਚ ਤੱਕ ਮਨਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸਾਈਲੈਂਸਰ ਲਾਹ ਕੇ ਵਾਹਨ ਚਲਾਉਣ ਤੋ ਗੁਰੇਜ਼ ਕੀਤਾ ਜਾਵੇ, ਵਾਹਨਾ ਤੇ ਸਟੰਟ ਨਾ ਕੀਤੇ ਜਾਣ, ਸੜਕ ਨਿਯਮਾ ਦੀ ਪਾਲਣਾ ਕੀਤੀ ਜਾਵੇ, ਉੱਚੀ ਅਵਾਜ ਵਿਚ ਲਾਊਡ ਸਪੀਕਰ ਨਾ ਬਜਾਏ ਜਾਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕੀਤੀ ਜਾਵੇ, ਪ੍ਰਸਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਮੌਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਬਜੁਰਗਾਂ, ਮਾਤਾਵਾਂ, ਭੈਣਾਂ ਤੇ ਪੈਦਲ ਚੱਲਣ ਵਾਲੀ ਸੰਗਤ ਦਾ ਆਦਰ ਸਤਿਕਾਰ ਕਰੀਏ ਤੇ ਖਾਸ ਧਿਆਨ ਰੱਖੀਏ ਤਾਂ ਜੋ ਕਿਸੇ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਦੇ ਤਿਓਹਾਰ ਨੂੰ ਬੜੇ ਉਤਸ਼ਾਹ ਤੇ ਪਿਆਰ ਨਾਲ ਮਨਾਉਣਾ ਚਾਹੀਦਾ ਹੈ ਤੇ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੰਗਲ ਯੂਜ ਪਲਾਸਟਿਕ ਪਲਾਸਟਿਕ ਨਾ ਵਰਤਣ ਵਿਚ ਸਹਿਯੋਗ ਦੇਣ, ਲੋਕ ਸਭਾ ਚੋਣਾਂ ਚ ਸਭ ਨੂੰ ਵੋਟ ਪਾਉਣ ਲਈ ਕਿਹਾ।


ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਢੁਕਵੇ ਪ੍ਰਬੰਧ ਕੀਤੇ ਹੋਏ ਹਨ, ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਹੈ, ਜਿਸ ਦਾ ਟੈਲੀਫੋਨ ਨੰਬਰ 01887-232015 ਅਤੇ ਪੁਲਿਸ ਕੰਟਰੋਲ ਰੂਮ 01887-233027 ਹੈ। ਇਹ ਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਕੀਤੇ ਹਨ, ਜਿੱਥੇ 24/7 ਵੱਖ ਵੱਖ ਵਿਭਾਗਾ ਦੇ ਅਧਿਕਾਰੀ/ਕਰਮਚਾਰੀ ਤੈਨਾਂਤ ਹਨ। ਕਿਸੇ ਵੀ ਜਾਣਕਾਰੀ ਅਤੇ ਅਸੁਵਿਧਾ ਲਈ ਇਨ੍ਹਾਂ ਨੰਬਰਾਂ ਉੱਤੇ ਫੋਨ ਕਾਲ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here