
ਸ੍ਰੀ ਅਨੰਦਪੁਰ ਸਾਹਿਬ 10 ਦਸੰਬਰ:- ਦਹਾਕਿਆ ਤੋ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਮੇਰੇ ਸੁਪਨਮਈ ਪ੍ਰੋਜੈਕਟ ਦੀ ਪਹਿਲੀ ਸਕੀਮ ਲੋਕ ਅਰਪਣ ਹੋ ਗਈ ਹੈ । 100 ਕਰੋੜ ਦੀ ਇਸ ਲਿਫਟ ਇਰੀਗੇਸ਼ਨ ਸਕੀਮ ਦੇ ਪੜਾਅ ਵਾਰ ਮੁਕੰਮਲ ਹੋਣ ਉਪਰੰਤ ਚੰਗਰ ਵਿਚ ਸਿੰਚਾਈ ਲਈ ਪਾਣੀ ਦੀ ਕੋਈ ਕਮੀ ਨਹੀ ਰਹੇਗੀ। ਅਸੀ ਜੋ ਇਸ ਖੇਤਰ ਦੇ ਲੋਕਾਂ ਨਾਲ ਪਾਣੀ ਪਹੰੁਚਾਉਣ ਦਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰ ਰਹੇ ਹਾਂ,ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਥੱਪਲ ਵਿਖੇ ਲਿਫਟ ਇਰੀੇਗੇਸ਼ਨ ਦੀ ਪਹਿਲੀ ਸਕੀਮ ਨੂੰ ਲੋਕ ਅਰਪਣ ਕਰਨ ਉਪਰੰਤ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਉਨ੍ਹਾਂ ਨੇ ਥੱਪਲ ਵਿਚ ਮੋਟਰਾਂ ਦੇ ਸਵਿਚ ਦਬਾ ਕੇ ਪਹਿਲੀ ਸਕੀਮ ਨੂੰ ਸੁਰੂ ਕੀਤਾ ਅਤੇ ਚੰਗਰ ਨੂੰ ਪਾਣੀ ਦੀ ਸਪਲਾਈ ਸੁਰੂ ਕੀਤੀ। ਜਿਸ ਨਾਲ ਚੰਗਰ ਦੇ ਲੋਕਾਂ ਨੇ ਜ਼ੋਰਦਾਰ ਜੈਕਾਰਿਆ ਦੀ ਗੂਜ਼ ਵਿਚ ਇਸ ਅਵਸਰ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ,ਰਾਣਾ ਕੇ.ਪੀ ਸਿੰਘ ਨੈ ਕਿਹਾ ਕਿ ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿੰਚਾਈ ਲਈ ਪਾਣੀ ਦੀ ਮੰਗ ਕਰ ਰਹੇ ਸਨ, ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਅਸੀ 2017 ਦੀਆਂ ਚੋਣਾ ਵਿਚ ਕੀਤਾ ਸੀ, ਪਹਿਲੇ ਵਿਧਾਨ ਸਭਾ ਸੈਸ਼ਨ ਵਿਚ ਇਸ ਸਕੀਮ ਨੂੰ ਪ੍ਰਵਾਨਗੀ ਮਿਲੀ ਅਤੇ ਬਜਟ ਵਿਚ ਇਸ ਸਕੀਮ ਲਈ ਫੰਡ ਉਪਲੱਬਧ ਕਰਵਾਏ।
ਉਨ੍ਹਾਂ ਨੈ ਕਿਹਾ ਕਿ ਆਈ.ਆਈ.ਟੀ ਅਤੇ ਤਕਨੀਕੀ ਮਾਹਿਰਾ ਨੈ ਭੂਗੋਲਿਕ ਤੌਰ ਤੇ ਇੱਕ ਬਹੁਤ ਵੱਡੀ ਚੁਣੋਤੀ ਨੂੰ ਸਵਿਕਾਰ ਕੀਤਾ ਅਤੇ ਨਹਿਰਾ ਤੋ ਪਾਣੀ ਚੱਕ ਕੇ ਉਪ ਪਹਾੜੀ ਖੇਤਰਾਂ ਤੱਕ ਪਹੁੰਚਾਉਣ ਦੀ ਇੱਕ ਵਿਆਪਕ ਯੋਜਨਾ ਨੂੰ ਸਫਲ ਕੀਤਾ। ਉਨ੍ਹਾਂ ਨੈ ਕਿਹਾ ਕਿ ਭਾਵੇ ਇਸ ਖੇਤਰ ਦੇ ਵਿਕਾਸ ਲਈ ਸਾਡੀ ਸਰਕਾਰ ਨੇ ਕਈ ਵੱਡੇ ਪ੍ਰੋਜੈਕਟ ਮੁਕੰਮਲ ਕਰਵਾਏ ਪ੍ਰੰਤੂ ਇਸ ਨੀਮ ਪਹਾੜੀ ਖੇਤਰ ਦੇ ਕਿਸਾਨਾਂ ਲਈ ਇਹ ਲਿਫਟ ਸਿੰਚਾਈ ਯੋਜਨਾ ਇੱਕ ਵਰਦਾਨ ਸਿੱਧ ਹੋਵੇਗੀ,ਉਨ੍ਹਾਂ ਨੈ ਕਿਹਾ ਕਿ ਮੇਰੀ ਜਿੰਦਗੀ ਦਾ ਇਹ ਸਭ ਤੋ ਵੱਡਾ ਦਿਨ ਹੈ ਜਦੋ ਇਸ ਵਿਆਪਕ ਸਕੀਮ ਨੂੰ ਲੋਕ ਅਰਪਣ ਕੀਤਾ ਹੈ ਅਤੇ ਹ਼ਜਾਰਾ ਲੋਕਾਂ ਦੇ ਚਿਹਰੇ ਖਿੜ ਗਏ ਹਨ।
ਕਿਸਾਨਾਂ ਦੀ ਆਰਥਿਕਤਾ ਨੂੰ ਹਲੁਣਾ ਦੇਣ ਵਾਲੀ ਇਹ ਸਕੀਮ ਇਸ ਇਲਾਕੇ ਦੀ ਆਰਥਿਕਤਾ ਦੀ ਮਜਬੂਤੀ ਦੀ ਦਿਸ਼ਾ ਵਿਚ ਇੱਕ ਵੱਡਾ ਕਦਮ ਸਿੰਧ ਹੋਵੇਗੀ,ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਖੁਸ਼ਹਾਲੀ ਤੇ ਹਰਿਆਲੀ ਪਰਤ ਆਵੇਗੀ,ਉਨ੍ਹਾਂ ਨੇ ਕਿਹਾ ਕਿ ੰਿਸੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਪ੍ਰੋਜੈਕਟ ਨੂੰ ਪੜਾਅ ਵਾਰ ਮੁਕੰਮਲ ਕਰਨ ਦਾ ਉਪਰਾਲਾ ਕੀਤਾ ਹੈ,ਇਲਾਕੇ ਦੇ ਲੋਕਾਂ ਨੇ ਵੀ ਸਾਡਾ ਸਾਥ ਦਿੱਤਾ ਹੈ,ਅਸੀ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਬਚਨਬੱਧ ਹਾਂ।
ਉਨ੍ਹਾਂ ਨੈ ਕਿਹਾ ਕਿ ਇਸ ਇਲਾਕੇ ਦੇ ਲੋਕ ਹੁਣ ਹੋਰ ਤਰੱਕੀ ਕਰਨਗੇ, ਕਿਸਾਨ ਸਮੇ ਦੇ ਹਾਣੀ ਬਣਕੇ ਬਦਲਵਾ ਫਸਲੀ ਚੱਕਰ ਅਪਨਾ ਕੇ ਮੁਨਾਫੇ ਵਾਲੀਆ ਫਸਲਾ ਉਗਾਉਣਗੇ ਅਤੇ ਪਾਣੀ ਦੀ ਕੋਈ ਕਮੀ ਨਹੀ ਰਹੇਗੀ,ਉਨ੍ਹਾਂ ਨੇ ਕਿਹਾ ਕਿ ਅੱਜ ਇਸ ਇਲਾਕੇ ਦੇ ਲੋਕਾਂ ਨੈ ਇਹ ਦਿਨ ਇੱਕ ਤਿਉਹਾਰ ਵਾਗ ਮਨਾਇਆ ਹੈ, ਕਿਉਕਿ 70 ਸਾਲ ਤੋ ਇਲਾਕੇ ਦੇ ਲੋਕ ਜਿਸ ਆਸ ਨਾਲ ਪਾਣੀ ਦਾ ਇੰਤਜਾਰ ਕਰ ਰਹੇ ਸਨ, ਉਹ ਆਸ ਪੂਰੀ ਹੋ ਰਹੀ ਹੈ।
ਇਸ ਮੋਕੇ ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਚੇਅਰਮੈਨ ਜਿਲ੍ਹਾਂ ਯੌਜਨਾ ਬੋਰਡ ਰਮੇਸ ਚੰਦਰ ਦਸਗਰਾਈ,ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ,ਚੋਧਰੀ ਪਹੂ ਲਾਲ, ਕੁਲਦੀਪ ਸਿੰਘ ਬੰਗਾ ਸਮੇਤ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ ਅਤੇ ਚੰਗਰ ਦੇ ਸੈਕੜੇ ਲੋਕ ਹਾਜ਼ਰ ਸਨ,ਐਸ.ਈ ਆਸੂਤੋਸ਼ ਕੁਮਾਰ, ਕਾਰਜਕਾਰੀ ਇੰਜੀਨਿਅਰ ਸਿੰਚਾਈ ਰੂਪਨਗਰ ਗੁਰਪ੍ਰੀਤਪਾਲ ਸਿੰਘ, ਨੇ ਦੱਸਿਆ ਕਿ ਪਹਿਲਾ ਪੜਾਅ ਅੱਜ ਮੁਕੰਮਲ ਹੋ ਗਿਆ ਹੈ, ਸਿੰਚਾਈ ਲਈ ਪਾਣੀ ਦੀ ਸੁਰੂਆਤ ਕਰ ਦਿੱਤੀ ਹੈ। ਲਿਫਟ ਇਰੀਗੇਸ਼ਨ ਦੇ ਦੂਜੇ ਪੜਾਅ ਦਾ ਕੰਮ ਤੇਜੀ ਨਾਲ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸਪੀਕਰ ਰਾਣਾ ਕੇ.ਪੀ ਸਿੰਘ ਦੀਆ ਹਦਾਇਤਾ ਅਨੁਸਾਰ ਇਹ ਪ੍ਰੋਜੈਕਟ ਲੜੀਵਾਰ ਮੁਕੰਮਲ ਕੀਤੇ ਜਾ ਰਹੇ ਹਨ। ਜਿਸ ਨਾਲ ਚੰਗਰ ਦੇ ਕੋਨੇ ਕੋਨੇ ਵਿਚ ਪਾਣੀ ਪਹੰੁਚ ਜਾਵੇਗਾ,ਉਨ੍ਹਾਂ ਦੇ ਨਾਲ ਐਸ.ਡੀ.ਓ ਦੀਪਾਸੂ਼ ਸ਼ਰਮਾ,ਐਸ.ਡੀ.ਓ ਅੱਵਲਜੀਤ ਸਿੰਘ, ਜੇ.ਈ ਕੇਤਨ ਸ਼ਰਮਾ, ਜ਼ਸਪ੍ਰੀਤ ਸਿੰਘ, ਪਰਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜਰ ਸਨ ।
