ਸ੍ਰੀ ਅਨੰਦਪੁਰ ਸਾਹਿਬ ਵਿਚ 22 ਜੁਲਾਈ ਨੂੰ ਲੱਗੇਗਾ ਪਲੇਸਮੈਂਟ ਕੈਂਪ ਵੱਖ ਵੱਖ ਕੰਪਨੀਆਂ ਵੱਲੋਂ ਭਰੀਆ ਜਾਣਗੀਆ 600 ਤੋਂ ਵੱਧ ਅਸਾਮੀਆਂ

0
350
ਦੁਬਈ (Dubai) ਵਿਚ ਘੁੰਮਣ ਗਏ ਭਾਰਤੀ ਮੂਲ ਦੇ ਨਾਗਰਿਕ ਕੋਲੋਂ ਵਾਪਸ ਦੇਸ਼ ਪਰਤਣ ’ਤੇ ਲੱਖਾਂ ਰੁਪਏ ਦੇ ਸੋਨੇ ਦੇ ਬਿਸਕੁਟ (Golden Biscuits) ਬਰਾਮਦ ਕਰਕੇ ਭਾਰਤੀ ਕਸਟਮ (Indian Customs) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ,

SADA CHANNEL:-

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਨੋਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਦੇ ਦਿੱਤੇ ਨਿਰਦੇਸ਼

ਸ੍ਰੀ ਅਨੰਦਪੁਰ ਸਾਹਿਬ 20 ਜੁਲਾਈ (SADA CHANNEL):- ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਾ: ਪ੍ਰੀਤੀ ਯਾਦਵ ਆਈ.ਏ.ਐਸ,ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ.ਦੀ ਰਹਿਨੁਮਾਈ ਹੇਠ ਅਤੇ ਹਰਜੋਤ ਕੌਰ, ਪੀ.ਸੀ.ਐਸ.,ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ਓ. ਡੀ.ਬੀ.ਈ.ਈ. ਦੀ ਅਗਵਾਈ ਹੇਠ 22 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾਵੇਗਾ,ਅਰੁਣ ਕੁਮਾਰ, ਰੋਜ਼ਗਾਰ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ  ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਰੋਜਗਾਰ/ਪਲੇਸਮੈਟ ਕੈਂਪ ਲਗਾਉਣ ਲਈ ਨਿਰਦੇਸ਼ ਦਿੱਤੇ ਸਨ। 


ਉਨ੍ਹਾਂ ਦੱਸਿਆ ਕਿ 22 ਜੁਲਾਈ ਨੂੰ ਸਵੇਰੇ 10 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਦਾਵਤ ਪੈਲੇਸ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਵੱਖ ਵੱਖ ਕੰਪਨੀਆਂ ਵੱਲੋਂ 600 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ। 


ਇਸ ਕੈਂਪ ਵਿੱਚ ਸਵਰਾਜ ਮਹਿੰਦਰਾ ਐਂਡ ਮਹਿੰਦਰਾ ਪ੍ਰਾਈਵੇਟ ਲਿਮੀਟਡ, ਏ.ਐਂਡਆਰ.ਇੰਜੀਨੀਅਰਜ਼, ਸਾਰਾ ਗਰੁੱਪ, ਯੂਨੀਵਰਸਲ ਇੰਟਰਨੈਸ਼ਨਲ, ਬਾਬਾ ਸ੍ਰੀ ਚੰਦ ਜੀ ਇੰਟਰਪ੍ਰਾਈਜ਼ਜ਼, ਸਟਾਰ ਹੈਲਥ ਇੰਸੋਰੈਂਸ਼, ਐਸ.ਬੀ.ਆਈ.ਲਾਈਫ ਇੰਸੋਰੈਂਸ਼, ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ, ਲਾਈਵੈੱਲ ਆਯੂਰਵੈਦਾ ਅਤੇ ਇੰਟਰਨੈਸ਼ਨਲ ਟਰੈਕਟਰ ਪ੍ਰਾਈਵੇਟ ਲਿਮੀਟਡ ਦੇ ਨਿਯੋਜਕਾਂ ਵੱਲੋਂ ਐਸੋਸੀਏਟ ਟਰੇਨਰ, ਉਪਰੇਟਰ, ਸੁਪਰਵਾਈਜ਼ਰ, ਐਸੋਸ਼ੀਏਟ ਇੰਜੀਨੀਅਰ, ਪੈਕਿੰਜਿਗ, ਮੈਨੇਜਰ ਐਂਡ ਐਸੋਸੀਏਟ ਮੈਨੇਜਰ, ਸੇਲਜ਼ ਐਗਜੀਕਿਊਟਿਵ, ਐਟਰ ਪ੍ਰਾਈਜ਼ਜ਼ ਐਚ.ਆਰ., ਕੇ.ਪੀ.ਓ., ਬੀ.ਪੀ.ਓ.,ਬੈਂਕ ਐਂਡ ਕਸਟਮਰ ਕੇਅਰ ਐਗਜੀਕਿਊਟਿਵ, ਰੂਰਲ ਸੇਲਜ਼ ਮੈਨੇਜਰ, ਲਾਈਫ ਮਿੱਤਰਾ, ਡਿਵੈਲਪਮੈਂਟ ਮੈਨੇਜਰ, ਟੈਕਨੀਕਲ/ਨਾਨ ਟੈਕਨੀਕਲ, ਐਸੋਸ਼ੀਏਟ ਮੈਨੇਜਰ, ਡੀਲਰ ਅਤੇ ਸੇਲਜ ਪਰਸਨ ਦੀਆਂ ਅਸਾਮੀਆਂ ਲਈ ਬੇਰੋਜ਼ਗਾਰ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। 


ਇੰਟਰਵਿਊ ਦੌਰਾਨ ਚੁਣੇ ਗਏ ਪ੍ਰਾਰਥੀਆਂ ਦੀ ਮਹੀਨਾਵਾਰ ਤਨਖਾਹ 8000-25000 ਤੱਕ ਹੋਵੇਗੀ,ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਯੋਗਤਾ ਦਸਵੀਂ, ਬਾਰਵ੍ਹੀਂ, ਆਈ.ਟੀ.ਆਈ, ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਪਾਸ ਰੱਖੀ ਗਈ ਹੈ ਅਤੇ ਉਮਰ ਸੀਮਾ 18ਤੋਂ 40 ਸਾਲ ਹੋਣੀ ਚਾਹੀਦੀ ਹੈ,ਇੰਟਰਵਿਊ ਦੌਰਾਨ ਚੁਣੇ ਗਏ ਪ੍ਰਾਰਥੀਆਂ ਦੇ ਕੰਮ ਕਰਨ ਦਾ ਸਥਾਨ ਰੋਪੜ,  ਕੁਰਾਲੀ, ਨਾਲਾਗੜ੍ਹ ਭਰਤਗੜ੍ਹ, ਮੋਹਾਲੀ, ਚੰਡੀਗੜ੍ਹ, ਨਵਾਂਸ਼ਹਿਰ, ਖਰੜ, ਅਨੰਦਪੁਰ ਸਾਹਿਬ, ਹੁਸ਼ਿਆਰਪੁਰ, ਚਮਕੌਰ ਸਹਿਬ, ਮੋਰਿੰਡਾ ਅਤੇ ਬਲਾਚੌਰ ਹੋਵੇਗਾ। 


ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਹੈ ਕਿ ਚਾਹਵਾਨ ਪ੍ਰਾਰਥੀ ਆਪਣੀ ਯੋਗਤਾ ਅਨੁਸਾਰ ਸਮੇਂ ਸਿਰ ਪਲੇਸਮੈਂਟ ਕੈਂਪ ਵਿੱਚ ਸ਼ਾਮਿਲ ਹੋਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫ਼ਤਰ ਦੇ ਹੈਲਪ ਲਾਈਨ ਨੰਬਰ 8557010066 ਤੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਨੇ ਹੋਰ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਅਜਿਹੇ ਕੈਂਪ ਲਗਾ ਕੇ ਨੋਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜਗਾਰ ਦੋ ਮੌਕੇ ਉਪਲੱਬਧ ਕਰਵਾਉਣ ਲਈ ਸਮੇ ਸਮੇ ਤੇ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

LEAVE A REPLY

Please enter your comment!
Please enter your name here