ਰੂਪਨਗਰ ਪੁਲੀਸ ਵੱਲੋਂ ਲਾਰੇਸ਼ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਦੇ ਹੋਏ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ

0
214
ਰੂਪਨਗਰ ਪੁਲੀਸ ਵੱਲੋਂ ਲਾਰੇਸ਼ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਦੇ ਹੋਏ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ

SADA CHANNEL:-

Rupnagar,(SADA CHANNEL):-  ਰੂਪਨਗਰ ਪੁਲੀਸ ਵੱਲੋਂ ਲਾਰੇਸ਼ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਦੇ ਹੋਏ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਰੂਪਨਗਰ ਪੁਲੀਸ ਵੱਲੋਂ ਲਾਰੇਸ਼ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਦੇ ਹੋਏ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਅਤੇ ਪਿੰਡ ਬੜੀ ਝੱਲੀਆਂ ਦੇ ਵਸਨੀਕ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ,ਡਾ. ਸੰਦੀਪ ਕੁਮਾਰ ਗਰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਟੀ ਰੂਪਨਗਰ ਦੀ ਤਫ਼ਤੀਸ ਦੌਰਾਨ ਦੋਸੀਆਨ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਰਾਜ ਸਿੰਘ ਵਾਸੀਆਨ ਪਿੰਡ ਬੜੀ ਬੱਲੀਆਂ ਥਾਣਾ ਸ੍ਰੀ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਨੂੰ ਕਾਬੂ ਕੀਤਾ ਗਿਆ।

ਇਹ ਵਿਅਕਤੀ ਖੁਦ ਨੂੰ ਲਾਰੇਸ ਬਿਸ਼ਨੋਈ ਗਰੁੱਪ ਦਾ ਮੈਬਰ ਕਹਿ ਕੇ ਆਪਣੇ ਆਪ ਨੂੰ “ਸਿੰਘਾ ਗੈਗਸਟਰ” ਦੱਸ ਕੇ ਮੋਬਾਇਲ ਫੋਨ ਤੇ ਵਿਅਕਤੀਆਂ ਨੂੰ ਧਮਕਾ ਤੇ ਫਿਰੋਤੀ ਦੀ ਮੰਗ ਕਰਦੇ ਸਨ ।ਇੰਨਾ ਨੇ ਮੋਹਾਲੀ ਦੇ ਇੱਕ ਵਿਅਕਤੀ, ਖਰੜ ਦੇ ਦੋ ਵਿਅਕਤੀ ਅਤੇ ਰੂਪਨਗਰ ਏਰੀਆ ਦੇ ਚਾਰ ਵਿਅਕਤੀਆਂ ਪਾਸੋਂ 3 – 3 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਪੈਸੇ ਨਾਂ ਦੇਣ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ,ਇੰਨਾਂ ਨੇ ਨਾਮਵਰ ਵਿਅਕਤੀਆਂ ਨੂੰ ਫੋਨ ਕਰਕੇ ਫਿਰੌਤੀ ਲਈ ਧਮਕਾਇਆ ਜੋ ਇੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਚੋਰੀ ਦਾ ਮੋਟਰਸਾਈਕਲ, ਖੋਹ ਕੀਤਾ ਹੋਇਆ ਮੋਬਾਇਲ ਫੋਨ, ਕਮਾਣੀਦਾਰ ਚਾਕੂ ਅਤੇ ਪੀਸੀਆ ਹੋਈਆਂ ਲਾਲ ਮਿਰਚਾ (ਅੱਖਾ ਵਿਚ ਪਾਉਣ ਲਈ), ਬਰਾਮਦ ਕੀਤੀਆਂ ਹਨ।

ਪੁਲਿਸ ਮੁਤਾਬਿਕ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ,ਉਕਤ ਵਿਅਕਤੀ ਪਹਿਲਾ ਮੋਟਰ ਸਾਇਕਲ ਤੇ ਰੋਕੀ ਕਰਕੇ ਦੁਕਾਨਾਂ ਦੇ ਬੋਰਡਾਂ ਤੋਂ ਉਨਾਂ ਦੇ ਮੋਬਾਇਲ ਨੰਬਰ ਨੋਟ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਫਿਰੋਤੀ ਲਈ ਫੋਨ ਕਰਕੇ ਡਰਾਉਂਦੇ ਧਮਕਾਉਂਦੇ ਸਨ ਅਤੇ ਇੰਟਰਨੈੱਟ ਤੇ ਪਿਸਟਲ ਅਤੇ ਹੋਰ ਅਸਲਿਆਂ ਦੀ ਫੋਟੋਆਂ ਡਾਊਨ ਲੋਡ ਕਰਕੇ ਉਕਤ ਵਿਅਕਤੀਆਂ ਨੂੰ ਡਰਾਉਣ ਲਈ ਭੇਜ ਦਿੰਦੇ ਸਨ।

ਬਾਈਟ _ ਡਾ. ਸੰਦੀਪ ਗਰਗ ਐਸਐਸਪੀ ਰੂਪਨਗਰ

LEAVE A REPLY

Please enter your comment!
Please enter your name here