
CHANDIGARH,(SADA CHANNL NEWS):- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ RPG ਹਮਲੇ ਨੂੰ ਪੰਜਾਬ ਪੁਲਿਸ ਨੇ ਸੁਲਝਾ ਲਿਆ ਹੈ,ਇਸ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ,ਪੰਜਾਬ ਦੇ DGP ਗੌਰਵ ਯਾਦਵ ਨੇ ਦੱਸਿਆ ਕਿ ਇਸ ਹਮਲੇ ਦਾ ਮਾਸਟਰਮਾਈਂਡ ਕੈਨੇਡਾ ਬੈਠਾ ਗੈਂਗਸਟਰ ਲਖਬੀਰ ਲੰਡਾ (Mastermind Canada Sitting Gangster Lakhbir Landa) ਹੈ,ਲੰਡਾ ਨੇ ਯੂਰਪ ਸਥਿਤ 2 ਹੈਂਡਲਰਸ ਸਤਬੀਰ ਸੱਤਾ ਤੇ ਗੁਰਦੇਵ ਜੱਸਲ ਰਾਹੀਂ ਇਸ ਹਮਲੇ ਨੂੰ ਅੰਜ਼ਾਮ ਦਿੱਤਾ,ਦੱਸ ਦੇਈਏ ਕਿ ਇਸ ਹਮਲੇ ਵਿੱਚ ਦੋ ਨਬਾਲਿਗ ਵੀ ਸ਼ਾਮਿਲ ਹਨ।
DGP ਗੌਰਵ ਯਾਦਵ ਨੇ ਦੱਸਿਆ ਕਿ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ, ਗੁਰਲਾਲ ਸਿੰਘ ਗਹਿਲਾ, ਗੁਰਲਾਲ ਸਿੰਘ ਲਾਲੀ, ਜੋਬਨਪ੍ਰੀਤ ਸਿੰਘ ਸਣੇ ਦੋ ਨਬਾਲਿਗ ਸ਼ਾਮਿਲ ਹਨ,ਇਨ੍ਹਾਂ ਤੋਂ ਇਲਾਵਾ ਅਜਮੀਤ ਸਿੰਘ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ,DGP ਨੇ ਦੱਸਿਆ ਕਿ ਇਹ ਕਾਮਯਾਬੀ ਕਾਊਂਟਰ ਇੰਟੈਲੀਜੈਂਸ ਵਿੰਗ ਤੇ ਤਰਨਤਾਰਨ ਜ਼ਿਲ੍ਹਾ ਪੁਲਿਸ ਦੇ ਜੁਆਇੰਟ ਆਪ੍ਰੇਸ਼ਨ ਤੋਂ ਮਿਲੀ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਪ੍ਰੈਸ ਕਾਨਫਰੰਸ (Press Conference) ਵਿੱਚ ਦੱਸਿਆ ਕਿ ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਸਾਰੇ ਮੁਲਜ਼ਮ ਇੱਕ-ਦੂਜੇ ਨੂੰ ਨਹੀਂ ਜਾਣਦੇ ਸੀ,ਸਾਜ਼ਿਸ਼ ਦੇ ਮਾਸਟਰਮਾਈਂਡ ਲਖਬੀਰ ਲੰਡਾ ਨੇ ਸਾਰੇ ਮੁਲਜ਼ਮਾਂ ਨੂੰ ਵੀਡੀਓ ਕਾਲ ਕਰ ਅਲੱਗ-ਅਲੱਗ ਗਾਈਡ ਕੀਤਾ ਹੈ,ਅਟੈਕ ਦੇ ਲਈ ਉਨ੍ਹਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ,ਸਿਰਫ਼ ਵੀਡੀਓ ਦਿਖਾ ਕੇ ਅਟੈਕ ਲਈ ਭੇਜ ਦਿੱਤਾ ਗਿਆ।
