
Chandigarh,(Sada Channel News):- School Time Change In Punjab:- ਪੰਜਾਬ ਵਿੱਚ ਵਧਦੀ ਧੁੰਦ ਕਰਕੇ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਤੇ ਜਾਨੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ ਸਕੂਲਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਜਾਰੀ ਕੀਤੇ ਹਨ,ਭਲਕੇ ਤੋਂ ਸਾਰੇ ਸਕੂਲ ਸਵੇਰੇ 10 ਵਜੇ ਲੱਗਣਗੇ,ਜਦਕਿ ਛੱਟੀ ਪਹਿਲਾਂ ਤੋਂ ਹੀ ਤੈਅ ਸਮੇਂ ਮੁਤਾਬਕ ਹੀ ਹੋਵੇਗੀ,ਇਹ ਹੁਕਮ 21 ਜਨਵਰੀ 2023 ਤੱਕ ਲਾਗੂ ਰਹੇਗਾ।
ਦੂਜੇ ਪਾਸੇ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ,ਮੌਸਮ ਵਿਭਾਗ ਦੇ ਮੁਤਾਬਕ ਫਿਲਹਾਲ ਸੰਘਣੀ ਧੁੰਦ ਦਾ ਪ੍ਰਕੋਪ ਘੱਟ ਨਹੀਂ ਹੋਵੇਗਾ,ਵਿਭਾਗ ਨੇ ਮੰਗਲਵਾਰ ਲਈ Pathankot, Gurdaspur, Amritsar, Tarn Taran, Hoshiarpur, Shaheed Bhagat Singh Nagar, Kapurthala, Jalandhar, Ludhiana, Barnala, Mansa, Sangrur, Malerkotla, Fatehgarh Sahib, Rupnagar, Patiala ਤੇ Mohali ਲਈ ਰੈੱਡ ਅਲਰਟ ਕੀਤਾ ਹੈ।
ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ (Director Manmohan Singh) ਮੁਤਾਬਕ ਰੈੱਡ ਅਲਰਟ ਵਾਲੇ ਜ਼ਿਲ੍ਹਿਆਂ ਵਿੱਚ ਲੋਕ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਵਿੱਚ ਗੱਡੀਆਂ ਸੰਭਾਲ ਕੇ ਤੇ ਹੌਲੀ ਚਲਾਉਣ, ਕਿਉਂਕਿ ਅਜੇ ਧੁੰਦ ਕੁਝ ਹੋਰ ਦਿਨ ਸਤਾ ਸਕਦੀ ਹੈ।
