
Chandigarh,(Sada Channel News):- ਹਰਿਆਣਾ ਦੇ ਕਿਸਾਨ ਆਗੂ ਅਭਿਮੰਨਿਊ ਕੋਹਾੜ (Kisan Leader Abhimanyu Kohar) ਦੀ ਗ੍ਰਿਫ਼ਤਾਰੀ ਕਾਰਨ ਕਿਸਾਨ ਜਥੇਬੰਦੀਆਂ ਵਿਚ ਰੋਸ ਦਾ ਮਾਹੌਲ ਹੈ,ਐਤਵਾਰ ਸ਼ਾਮ ਨੂੰ ਸਿਰਸਾ ਦੀ ਜਾਟ ਧਰਮਸ਼ਾਲਾ ਵਿੱਚ ਸੰਯੁਕਤ ਕਿਸਾਨ ਮੋਰਚਾ (United Kisan Morcha) (ਗੈਰ-ਸਿਆਸੀ) ਦੀ ਹੰਗਾਮੀ ਮੀਟਿੰਗ ਹੋਈ,ਜਿਸ ‘ਚ ਫੈਸਲਾ ਕੀਤਾ ਗਿਆ ਕਿ ਇਸ ਦੇ ਵਿਰੋਧ ‘ਚ ਭਲਕੇ ਹਰਿਆਣਾ ‘ਚ 3 ਥਾਵਾਂ ‘ਤੇ ਅਤੇ ਪੰਜਾਬ ‘ਚ 2 ਥਾਵਾਂ ‘ਤੇ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ ਜਾਵੇਗਾ।
ਬੀ.ਕੇ.ਈ (BKU) ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ 28 ਜਨਵਰੀ ਦਿਨ ਸ਼ਨੀਵਾਰ ਨੂੰ ਸੋਨੀਪਤ ਪੁਲਿਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਲਈ ਕਿਸਾਨ ਆਗੂ ਅਭਿਮੰਨਿਊ ਕੋਹਾੜ ਸਮੇਤ ਕਈ ਕਿਸਾਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ,ਜਿਨ੍ਹਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ ਹੈ,ਇਸ ਦੇ ਰੋਸ ਵਜੋਂ ਭਲਕੇ 30 ਜਨਵਰੀ ਨੂੰ 12 ਵਜੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਦੋਵੇਂ ਰਾਜਾਂ ਵਿੱਚ ਰੋਡ ਜਾਮ ਕਰਨਗੇ।
