ਵਿਆਹ ਦੇ ਬੰਧਨ ਵਿੱਚ ਬੱਝੇ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ Amritpal Singh,ਇੰਗਲੈਂਡ ਦੀ ਰਹਿਣ ਵਾਲੀ ਐੱਨਆਰਆਈ ਕਿਰਨਦੀਪ ਕੌਰ ਨਾਲ ਲਾਵਾਂ ਲਈਆਂ

0
229
ਵਿਆਹ ਦੇ ਬੰਧਨ ਵਿੱਚ ਬੱਝੇ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ Amritpal Singh,ਇੰਗਲੈਂਡ ਦੀ ਰਹਿਣ ਵਾਲੀ ਐੱਨਆਰਆਈ ਕਿਰਨਦੀਪ ਕੌਰ ਨਾਲ ਲਾਵਾਂ ਲਈਆਂ

Sada Channel News:-

Jalandhar,(Sada Channel News):- ‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਵਿਆਹ ਦੇ ਬੰਧਨ ਵਿਚ ਬੱਝ ਗਏ ਹਨ,ਉਨ੍ਹਾਂ ਨੇ ਇੰਗਲੈਂਡ (England) ਦੀ ਰਹਿਣ ਵਾਲੀ ਐੱਨਆਰਆਈ ਕਿਰਨਦੀਪ ਕੌਰ (NRI Kirandeep Kaur) ਨਾਲ ਲਾਵਾਂ ਲਈਆਂ ਹਨ,ਆਨੰਦ ਕਾਰਜ ਲਈ ਪਹਿਲਾਂ ਜਲੰਧਰ ਦੇ ਫਤਹਿਪੁਰ ਦੋਨਾ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ (Sixth Patshahhi Sri Hargobind Sahib Ji) ਦੀ ਚਰਨ ਛੋਹ ਧਰਤੀ ਦਾ ਇਤਿਹਾਸਕ ਗੁਰੂਘਰ ਤੈਅ ਸੀ।

ਅੰਮ੍ਰਿਤਪਾਲ ਸਿੰਘ (Amritpal Singh) ਇੰਗਲੈਂਡ ਦੀ ਜਿਸ ਕਿਰਨਦੀਪ ਕੌਰ ਨਾਲ ਆਪਣਾ ਜੀਵਨ ਬਿਤਾਉਣ ਜਾ ਰਹੇ ਹਨ, ਉਸ ਦੇ ਪਰਿਵਾਰ ਨਾਲ ਉਸ ਦੀ ਪੁਰਾਣੀ ਪਛਾਣ ਹੈ,ਕਿਰਨਦੀਪ ਦੇ ਪਿਤਾ ਪਿਆਰਾ ਸਿੰਘ ਮੂਲ ਤੌਰ ‘ਤੇ ਜਲੰਧਰ ਤਹਿਤ ਆਉਂਦੇ ਪਿੰਡ ਕੁਲਾਰਾਂ ਜੋ ਕਿ ਨਕੋਦਰ ਕੋਲ ਪੈਂਦਾ ਹੈ,ਦੇ ਰਹਿਣ ਵਾਲੇ ਹਨ ਪਰ ਹੁਣ ਇਹ ਪਰਿਵਾਰ ਇੰਗਲੈਂਡ (England) ਵਿਚ ਸੈਟਲ ਹੋ ਗਏ ਹਨ ਤੇ ਉਨ੍ਹਾਂ ਕੋਲ ਇੰਗਲੈਂਡ ਦੀ ਨਾਗਰਿਕਤਾ ਵੀ ਹੈ।

ਅੰਮ੍ਰਿਤਪਾਲ ਸਿੰਘ (Amritpal Singh) ਦੇ ਵਿਆਹ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸੀਕ੍ਰੇਟ ਰੱਖਿਆ ਜਾ ਰਿਹਾ ਹੈ,ਗੁਰੂਘਰ ਦੀ ਮੈਨੇਜਮੈਂਟ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਤੱਕ ਕੋਈ ਵੀ ਕੁਝ ਨਹੀਂ ਦੱਸ ਰਿਹਾ ਹੈ,ਗੁਰੂਘਰ ਵਿਚ ਵੀ ਵਿਆਹ ਦੀ ਬੁਕਿੰਗ ਉਸ ਦੇ ਨਾਂ ਨਹੀਂ ਸਗੋਂ ਕਿਸੇ ਹੋਰ ਦੇ ਨਾਂ ‘ਤੇ ਕਰਵਾਈ ਗਈ ਹੈ,ਆਨੰਦ ਕਾਰਜ ਬਹੁਤ ਹੀ ਸਾਧਾਰਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ,ਗੁਰੂ ਘਰ ਵਿਚ ਕੋਈ ਵਿਸ਼ੇਸ਼ ਟੈਂਟ ਜਾਂ ਫਿਰ ਹੋਰ ਸਜਾਵਟ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ।

LEAVE A REPLY

Please enter your comment!
Please enter your name here