Amritsar City ਵਿਚ ‘ਰਾਹੀ ਪ੍ਰਾਜੈਕਟ’ ਤਹਿਤ ਇਕ ਅਪ੍ਰੈਲ ਤੋਂ ਸਿਰਫ E-Auto ਹੀ ਚੱਲ ਸਕਣਗੇ

0
105
Amritsar City ਵਿਚ ‘ਰਾਹੀ ਪ੍ਰਾਜੈਕਟ’ ਤਹਿਤ ਇਕ ਅਪ੍ਰੈਲ ਤੋਂ ਸਿਰਫ E-Auto ਹੀ ਚੱਲ ਸਕਣਗੇ

SADA CHANNEL NEWS:-

AMRITSAR SAHIB,(SADA CHANNEL NEWS):- ਅੰਮ੍ਰਿਤਸਰ ਵਿਚ ਇਕ ਅਪ੍ਰੈਲ ਤੋਂ 15 ਸਾਲ ਪੁਰਾਣੇ ਡੀਜ਼ਲ ਆਟੋ ਤੇ ਅਤੇ ਅਣ-ਅਧਿਕਾਰਤ ਅਤੇ ਗੈਰ-ਕਾਨੂੰਨੀ ਈ-ਰਿਕਸ਼ਾ (Illegal E-Rickshaws) ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਣੀ ਹੈ,ਅੱਜ ਕੀਤੇ ਗਏ ਹੁਕਮਾਂ ਅਨੁਸਾਰ ਸਾਰੀਆਂ ਟੀਮਾਂ ਰਾਹੀ ਪ੍ਰਾਜੈਕਟ ਦੇ ਨਿਯੁਕਤ ਇੰਚਾਰਜ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ (In charge of Joint Commissioner Hardeep Singh) ਦੀ ਅਗਵਾਈ ਵਿਚ ਕੰਮ ਕਰੇਗੀ,ਇਨ੍ਹਾਂ ਟੀਮਾਂ ਵਿੱਚ ਲੀਗਲ ਸੈੱਲ ਤੋਂ ਇਲਾਵਾ ਪਬਲਿਕ ਰਿਲੇਸ਼ਨ ਸੈੱਲ, ਇਨਫੋਰਸਮੈਂਟ ਸੈੱਲ, ਐਡਵਰਟਾਈਜ਼ਮੈਂਟ ਸੈੱਲ,ਹਿਊਮਨ ਰਿਸੋਰਸ ਸੈੱਲ ਅਤੇ ਇੰਪਲੀਮੈਂਟੇਸ਼ਨ ਸੈੱਲ ਦਾ ਗਠਨ ਕੀਤਾ ਗਿਆ ਹੈ,ਜਿਸ ਵਿੱਚ ਸਕੱਤਰ ਵਿਸ਼ਾਲ ਵਧਾਵਨ, ਸਕੱਤਰ ਰਜਿੰਦਰ ਸ਼ਰਮਾ,ਲਾਅ ਅਫਸਰ ਅੰਮ੍ਰਿਤਪਾਲ ਸਿੰਘ,ਸੁਪਰਡੈਂਟ ਅਸ਼ੀਸ਼ ਕੁਮਾਰ,ਪੁਸ਼ਪਿੰਦਰ ਸਿੰਘ,ਧਰਮਿੰਦਰਜੀਤ ਸਿੰਘ ਬਤੌਰ ਇੰਚਾਰਜ ਆਪਣੀ ਡਿਊਟੀ ਨਿਭਾਉਣਗੇ,ਅੰਮ੍ਰਿਤਸਰ ਸ਼ਹਿਰ (Amritsar City) ਵਿਚ ‘ਰਾਹੀ ਪ੍ਰਾਜੈਕਟ’ (“Rahi Project”) ਤਹਿਤ ਇਕ ਅਪ੍ਰੈਲ ਤੋਂ ਸਿਰਫ ਈ-ਆਟੋ (E-Auto) ਹੀ ਚੱਲ ਸਕਣਗੇ।

LEAVE A REPLY

Please enter your comment!
Please enter your name here