Ropar Police ਨੂੰ ਮਿਲੀ ਸਫਲਤਾ,ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਕ ਗੁਰਗੇ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

0
122
Ropar Police ਨੂੰ ਮਿਲੀ ਸਫਲਤਾ,ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਕ ਗੁਰਗੇ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

Sada Channel News:-

Ropar,(Sada Channel News):- ਰੋਪੜ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria By Ropar Police) ਦੇ ਇਕ ਗੁਰਗੇ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ,ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ ਬਿੱਲਾ ਪੁੱਤਰ ਵਸਣ ਸਿੰਘ ਵਾਸੀ ਪਿੰਡ ਬਡਾਲਾ ਗ੍ਰੰਥੀਆਂ ਬਟਾਲਾ ਵਜੋਂ ਹੋਈ ਹੈ,ਉਹ ਇਨ੍ਹੀਂ ਦਿਨ੍ਹੀਂ ਬਡਾਲਾ ਰੋਡ ਖਰੜ ਵਿਚ ਰਹਿੰਦਾ ਸੀ,ਪੁਲਿਸ ਨੇ ਮੁਲਜ਼ਮ ਤੋਂ ਤਿੰਨ ਪਿਸਤੌਲ, 32 ਬੋਰ ਸਣੇ 20 ਜ਼ਿੰਦਾ ਕਾਰਤੂਸ ਤੇ 2 ਪਿਸਤੌਲ 315 ਬੋਰ ਬਰਾਮਦ ਕੀਤੇ ਹਨ,ਇਹ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਨਸ਼ੀਲੇ ਪਦਾਰਥ ਤੇ ਨਾਜਾਇਜ਼ ਹਥਿਆਰ ਸਪਲਾਈ ਦਾ ਕੰਮ ਵੱਡੇ ਪੱਧਰ ‘ਤੇ ਕਰ ਰਿਹਾ ਸੀ।

ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਇਸ ਦੌਰਾਨ ਉਸ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ,ਐੱਸਪੀ ਵਿਵੇਕਸ਼ੀਲ ਸੋਨੀ (SP Discreet Sony) ਨੇ ਦੱਸਿਆ ਕਿ ਪੁਲਿਸ ਟੀ-ਪੁਆਇੰਟ ਮੁਗਲਮਾਜਰਾ (Police T-Point Mughalmajra) ਕੋਲ ਪਹੁੰਚੀ ਤਾਂ ਉਥੇ ਇਕ ਵਿਅਕਤੀ ਖੜ੍ਹਾ ਸੀ ਜਿਸ ਨੇ ਪਿੱਠ ‘ਤੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਸੀ,ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਪਿੰਡ ਮੁਗਲ ਮਾਜਰੀ ਵੱਲ ਚੱਲਣ ਲੱਗਾ,ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪੈਂਟ ਦੇ ਖੱਬੇ ਪਾਸੇ ਇਕ ਪਿਸਤੌਲ 32 ਬੋਰ ਬਰਾਮਦ ਹੋਈ,ਉਸ ਵਿਚੋਂ 2 ਪਿਸਤੌਲ ਦੇਸੀ 32 ਬੋਰ ਤੇ 17 ਰਾਊਂਡ 32 ਬੋਰ ਹੋਰ ਬਰਾਮਦ ਹੋਏ।

LEAVE A REPLY

Please enter your comment!
Please enter your name here