PSEB 5th Class Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਦਾ ਨਤੀਜਾ ਐਲਾਨਿਆ,ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ

0
260
PSEB 5th Class Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਦਾ ਨਤੀਜਾ ਐਲਾਨਿਆ,ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ

Sada Channel News:-

Mohali,(Sada Channel News):-  PSEB 5th Class Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਦਾ ਨਤੀਜਾ ਐਲਾਨਿਆ,ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਹੈ,ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ ਹੈ,ਜਾਰੀ ਨਤੀਜੇ ਅਨੁਸਾਰ ਮਾਨਸਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਸਪੁੱਤਰੀ ਜਰਨੈਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ,ਜਸਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ, ਰੱਲਾ ਕੋਠੇ ਮਾਨਸਾ ਦੇ ਸਕੂਲ ਦੀ ਵਿਦਿਆਰਥਣ ਹੈ,ਜਸਪ੍ਰੀਤ ਨੇ 100 ਫੀਸਦੀ ਨੰਬਰ ਹਾਸਲ ਕੀਤੇ ਹਨ,ਇਸੇ ਤਰ੍ਹਾਂ ਹੀ ਮਾਨਸਾ ਦੀ ਰਹਿਣ ਵਾਲੀ ਨਵਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ,ਗੁਰਨੂਰ ਸਿੰਘ ਧਾਲੀਵਾਲ ਨੇ ਤੀਜੀ ਪੁਜੀਸ਼ਨ ਹਾਸਰ ਕੀਤੀ ਹੈ,ਗੁਰਨੂਰ ਸਿੰਘ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ, ਭਾਣਾ, ਫਰੀਦ ਵਿੱਚ ਪੜ੍ਹਦਾ ਹੈ,ਦੱਸ ਦਈਏ ਕਿ ਰਿਜਲਟ 3 ਵਜੇ ਵੈਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ,ਪਹਿਲਾਂ ਇਹ ਰਿਜ਼ਲਟ 5 ਅਪ੍ਰੈਲ ਨੂੰ ਐਲਾਨਿਆ ਜਾਣਾ ਸੀ ਪਰ ਤਕਨੀਕੀ ਕਾਰਨਾਂ ਦੇ ਚੱਲਦਿਆਂ ਨਤੀਜਾ ਪੂਰੀ ਤਰ੍ਹਾ ਤਿਆਰ ਨਹੀਂ ਹੋ ਸਕਿਆ ਸੀ,ਵਿਦਿਆਰਥੀ https://www.pseb–ac.in/5th-class-result/ ‘ਤੇ ਜਾ ਕੇ ਰਿਜ਼ਲਟ ਚੈੱਕ ਕਰ ਸਕਦੇ ਹਨ,ਇਹ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਐਲਾਨਿਆ ਗਿਆ ਹੈ।

LEAVE A REPLY

Please enter your comment!
Please enter your name here