ਪੰਜਾਬ ‘ਚ ਵਧ ਰਹੇ ਕੋਰੋਨਾ ਦੇ ਮਾਮਲੇ,ਹੁਣ ਘਾਤਕ ਵੀ ਹੁੰਦਾ ਜਾ ਰਿਹਾ ਹੈ

0
130
ਪੰਜਾਬ 'ਚ ਵਧ ਰਹੇ ਕੋਰੋਨਾ ਦੇ ਮਾਮਲੇ,ਹੁਣ ਘਾਤਕ ਵੀ ਹੁੰਦਾ ਜਾ ਰਿਹਾ ਹੈ

SADA CHANNEL NEWS:-

MOHLAI,(SADA CHANNEL NEWS):-   ਸੂਬੇ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਇਹ ਹੁਣ ਘਾਤਕ ਵੀ ਹੁੰਦਾ ਜਾ ਰਿਹਾ ਹੈ,ਪੰਜਾਬ ‘ਚ ਸਿਹਤ ਵਿਭਾਗ ਦੇ ਟੈਸਟਾਂ ‘ਚ ਵਾਧਾ ਹੋਣ ਨਾਲ ਕੋਰੋਨਾ ਦੇ ਮਾਮਲੇ ਵੀ ਵਧੇ ਹਨ,ਸਿਹਤ ਵਿਭਾਗ ਨੇ 4929 ਸੈਂਪਲ ਜਾਂਚ ਲਈ ਭੇਜੇ ਸਨ,ਜਿਨ੍ਹਾਂ ਵਿੱਚੋਂ 4225 ਦੀ ਜਾਂਚ ਕੀਤੀ ਗਈ,ਇਨ੍ਹਾਂ ਵਿੱਚੋਂ 321 ਨਮੂਨਿਆਂ ਦਾ ਨਤੀਜਾ ਪਾਜ਼ੇਟਿਵ ਆਇਆ ਹੈ,ਜਦਕਿ ਪੰਜਾਬ ‘ਚ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ,ਇਹ ਮੌਤਾਂ ਜਲੰਧਰ ਅਤੇ ਮੋਗਾ ਵਿੱਚ ਹੋਈਆਂ ਹਨ,ਪੰਜਾਬ ਵਿੱਚ 25 ਕੋਰੋਨਾ ਪੀੜਤ ਲੈਵਲ-2 ਅਤੇ ਲੈਵਲ-3 ਲਾਈਫ ਸਪੋਰਟ ਸਿਸਟਮ ‘ਤੇ ਹਨ,ਪੰਜਾਬ ‘ਚ ਇਸ ਸਮੇਂ 19 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ।

ਜਦਕਿ 6 ਕੋਰੋਨਾ ਪੀੜਤਾਂ ਦੀ ਹਾਲਤ ਗੰਭੀਰ ਹੈ,ਉਨ੍ਹਾਂ ਨੂੰ ਲੈਵਲ-3 ਬੈੱਡ ‘ਤੇ ਆਈਸੀਯੂ ‘ਚ ਰੱਖਿਆ ਗਿਆ ਹੈ,ਇਹ ਸਾਰੇ ਪੀੜਤ ਕੋਰੋਨਾ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਤ ਹਨ,ਮੋਹਾਲੀ (Mohali) ਵਿੱਚ ਕੋਰੋਨਾ ਦਾ ਪ੍ਰਕੋਪ ਸਭ ਤੋਂ ਵੱਧ ਹੈ,ਮੋਹਾਲੀ ‘ਚ ਕੋਰੋਨਾ ਪਾਜ਼ੀਟਿਵ ਕੇਸਾਂ (Corona Positive Cases) ਦੀ ਗਿਣਤੀ ਘੱਟ ਨਹੀਂ ਹੋ ਰਹੀ,ਸਗੋਂ ਵੱਧ ਰਹੀ ਹੈ,351 ਸੈਂਪਲ ਜਾਂਚ ਲਈ ਮੋਹਾਲੀ ਭੇਜੇ,ਇਨ੍ਹਾਂ ਵਿੱਚੋਂ 68 ਦਾ ਨਤੀਜਾ ਸਕਾਰਾਤਮਕ ਆਇਆ ਹੈ,ਪੰਜਾਬ ਵਿੱਚ ਲੁਧਿਆਣਾ ਦੂਜੇ ਨੰਬਰ ’ਤੇ ਹੈ,ਲੁਧਿਆਣਾ ਵਿੱਚ 529 ਸੈਂਪਲ ਜਾਂਚ ਲਈ ਭੇਜੇ ਗਏ ਸਨ,ਜਿਨ੍ਹਾਂ ਵਿੱਚੋਂ 31 ਦੇ ਨਤੀਜੇ ਪਾਜ਼ੇਟਿਵ ਪਾਏ ਗਏ ਹਨ।

LEAVE A REPLY

Please enter your comment!
Please enter your name here