NEW DELHI,(SADA CHANNEL NEWS):- ਰੈਸਲਿੰਗ ਐਸੋਸੀਏਸ਼ਨ ਆਫ ਇੰਡੀਆ (Wrestling Association of India) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨ ਹੁਣ ਰਾਮਲੀਲਾ ਮੈਦਾਨ (Ramlila Maidan) ਤੋਂ ਮੁੜ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ,ਇਸ ਸਬੰਧੀ ਪਹਿਲਵਾਨ ਸੰਘਰਸ਼ ਸਮਿਤੀ ਦੀਆਂ ਦੋਵੇਂ ਕਮੇਟੀਆਂ ਨੇ ਵੀ ਗੱਲਬਾਤ ਕੀਤੀ ਹੈ,ਕਮੇਟੀ ਦੇ ਇੱਕ ਮੈਂਬਰ ਨੇ ਦਸਿਆ ਕਿ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਰਾਮਲੀਲਾ ਮੈਦਾਨ ਵਿਚ ਮਰਨ ਵਰਤ ਸ਼ੁਰੂ ਕਰਨਗੇ,ਇਸ ਤੋਂ ਬਾਅਦ ਬਾਕੀ ਪਹਿਲਵਾਨ ਅਤੇ ਸਮਰਥਕ ਸ਼ਾਮਲ ਹੋਣਗੇ,ਹਾਲਾਂਕਿ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਸਿੱਧੇ ਮਰਨ ਵਰਤ ਦੀ ਬਜਾਏ ਭੁੱਖ ਹੜਤਾਲ ‘ਤੇ ਜਾਣ ਦੀ ਸਲਾਹ ਦਿਤੀ ਹੈ,ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਅਤੇ ਖਾਪਨ ਵਲੋਂ ਪਹਿਲਵਾਨਾਂ ਦੇ ਸਮਰਥਨ ਵਿਚ ਮਹਾਂਪੰਚਾਇਤਾਂ ਦਾ ਦੌਰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (West Bengal Chief Minister Mamata Banerjee) ਨੇ ਪਹਿਲਵਾਨਾਂ ਦੇ ਸਮਰਥਨ ਵਿਚ ਕੋਲਕਾਤਾ ਵਿਚ ਮਾਰਚ ਕੱਢਿਆ,ਇਸ ਦੇ ਨਾਲ ਹੀ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਪ੍ਰੈੱਸ ਕਾਨਫਰੰਸ ‘ਚ ਸਰਕਾਰ ਨੂੰ ਦੇਸ਼ ਦੇ ਸਬਰ ਦਾ ਇਮਤਿਹਾਨ ਨਾ ਲੈਣ ਦੀ ਚਿਤਾਵਨੀ ਦਿਤੀ,ਸਰਕਾਰ ਦੀ ਨੀਅਤ ਸਾਫ਼ ਤੌਰ ‘ਤੇ ਦੋਸ਼ੀਆਂ ਨੂੰ ਬਚਾਉਣ ਦੀ ਹੈ,ਧੀਆਂ ਨੂੰ ਇਨਸਾਫ਼ ਮਿਲਣ ਤੱਕ ਹਰ ਸੰਘਰਸ਼ ਵਿਚ ਇਕੱਠੇ ਰਹਾਂਗੇ,ਨਿਊਜ਼ ਏਜੰਸੀ ਏਐਨਆਈ ਨੇ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਬ੍ਰਿਜ ਭੂਸ਼ਣ ਦੇ ਖ਼ਿਲਾਫ਼ ਕੋਈ ਗ੍ਰਿਫ਼ਤਾਰੀ ਯੋਗ ਸਬੂਤ ਨਹੀਂ ਮਿਲਿਆ ਹੈ,ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਇੱਕ ਬਿਆਨ ਜਾਰੀ ਕਰ ਕੇ ਇਨ੍ਹਾਂ ਦਾਅਵਿਆਂ ਨੂੰ ਗ਼ਲਤ ਦਸਿਆ ਹੈ।।
