ਕੁਰੂਕਸ਼ੇਤਰ ‘ਚ ਧਰਨਾ ਦੇ ਰਹੇ ਕਿਸਾਨਾਂ ‘ਤੇ ਲਾਠੀਚਾਰਜ,ਗੁਰਨਾਮ ਚੜੂਨੀ ਸਣੇ ਕਈ ਕਿਸਾਨ ਆਗੂ ਹਿਰਾਸਤ ਵਿਚ ਲਏ,ਕਿਸਾਨ ਸ਼ਾਹਾਬਾਦ-ਮਾਰਕੰਡਾ ‘ਚ ਜੀਟੀ ਰੋਡ ‘ਤੇ ਬੈਠੇ ਸਨ 

0
294
ਕੁਰੂਕਸ਼ੇਤਰ 'ਚ ਧਰਨਾ ਦੇ ਰਹੇ ਕਿਸਾਨਾਂ 'ਤੇ ਲਾਠੀਚਾਰਜ,ਗੁਰਨਾਮ ਚੜੂਨੀ ਸਣੇ ਕਈ ਕਿਸਾਨ ਆਗੂ ਹਿਰਾਸਤ ਵਿਚ ਲਏ,ਕਿਸਾਨ ਸ਼ਾਹਾਬਾਦ-ਮਾਰਕੰਡਾ 'ਚ ਜੀਟੀ ਰੋਡ 'ਤੇ ਬੈਠੇ ਸਨ 

Sada Channel News:-

Kurukshetra,(Sada Channel News):- ਅੱਜ ਕਿਸਾਨਾਂ ਨੇ ਸੂਰਜਮੁਖੀ ‘ਤੇ ਐੱਮਐੱਸਪੀ (MSP) ਨੂੰ ਲੈ ਕੇ ਕੁਰੂਕਸ਼ੇਤਰ (Kurukshetra) ਵਿਚ ਜੰਮੂ-ਦਿੱਲੀ ਹਾਈਵੇਅ (Jammu-Delhi Highway) ਜਾਮ ਕੀਤਾ ਸੀ,ਕਿਸਾਨ ਸ਼ਾਹਾਬਾਦ-ਮਾਰਕੰਡਾ ‘ਚ ਜੀਟੀ ਰੋਡ (GT Road) ‘ਤੇ ਬੈਠੇ ਸਨ ਤੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਇਸ ਤੋਂ ਬਾਅਦ ਕਿਸਾਨਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ,ਕਿਸਾਨਾਂ ਨੂੰ ਹਟਾਉਣ ਲਈ ਅਦਾਲਤ ਵੱਲੋਂ ਵੀ ਆਦੇਸ਼ ਆਏ ਸਨ ਪਰ ਕਿਸਾਨ ਅਪਣੀ ਮੰਗ ਨੂੰ ਲੈ ਕੇ ਉੱਥੇ ਹੀ ਡਟੇ ਰਹੇ ਤੇ ਪੁਲਿਸ ਨੇ ਉਹਨਾਂ ਨੂੰ ਜਲ ਤੋਪਾਂ ਛੱਡ ਕੇ ਖਦੇੜਨ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਕਈ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ ਜਿਸ ਵਿਚ ਗੁਰਨਾਮ ਚੜੂਨੀ (Gurnam Charuni) ਵੀ ਸ਼ਾਮਲ ਹੈ,ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ (ਚੜੂਨੀ) (Indian Farmers Union (Charuni)) ਨੇ ਕਿਸਾਨਾਂ ਨੂੰ ਅਪਣਾ ਸਮਰਥਨ ਦਿੱਤਾ ਸੀਤੇ ਯੂਨੀਅਨ ਦੀ ਚਿਤਾਵਨੀ ਮਗਰੋਂ ਅੱਜ ਇਸ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਕਿਸਾਨਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ (Jammu-Delhi Highway) ਜਾਮ ਕਰ ਦਿੱਤਾ ਸੀ,ਅਧਿਕਾਰੀਆਂ ਨਾਲ ਕਿਸਾਨਾਂ ਦੀ ਪਹਿਲੀ ਮੀਟਿੰਗ ਵਿਚ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਧਰਨਾ ਜਾਰੀ ਰੱਖਣਗੇ,ਮੌਕੇ ‘ਤੇ ਭਾਰੀ ਪੁਲਸ ਬਲ ਵੀ ਤਾਇਨਾਤ ਰਿਹਾ। 

LEAVE A REPLY

Please enter your comment!
Please enter your name here