ਕੋਰਟ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪਿਆ ਸਿੱਧੂ ਮੂਸੇਵਾਲਾ ਦਾ ਮੋਬਾਈਲ ਤੇ ਪਿਸਤੌਲ

0
235
ਕੋਰਟ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪਿਆ ਸਿੱਧੂ ਮੂਸੇਵਾਲਾ ਦਾ ਮੋਬਾਈਲ ਤੇ ਪਿਸਤੌਲ

SADA CHANNEL NEWS:-

MANSA,(SADA CHANNEL NEWS):- ਸਿੱਧੂ ਮੂਸੇਵਾਲਾ ਦੇ ਕਤਲ ਦੇ ਇਕ ਸਾਲ ਬਾਅਦ ਪਰਿਵਾਰ ਨੂੰ ਉਸ ਦੀ ਪਿਸਤੌਲ ਤੇ ਦੋ ਮੋਬਾਈਲ ਕੋਰਟ ਤੋਂ ਵਾਪਸ ਮਿਲ ਗਏ ਹਨ,ਪਰਿਵਾਰ ਨੇ ਇਸ ਲਈ ਅਪੀਲ ਕੀਤੀ ਸੀ,ਹਾਲਾਂਕਿ ਉਨ੍ਹਾਂ ਨੂੰ ਕੋਰਟ ਵਿਚ ਹਰ ਪੇਸ਼ੀ ‘ਤੇ ਮੋਬਾਈਲ (Mobile) ਤੇ ਪਿਸਤੌਲ (Pistol) ਨਾਲ ਲੈ ਕੇ ਆਉਣੇ ਹੋਣਗੇ,ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਤੇ ਮੋਬਾਈਲ ਲਈ 1 ਲੱਖ ਦਾ ਬਾਂਡ ਭਰਨਾ ਪਿਆ,ਇਹ ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ‘ਤੇ ਦਰਜ ਕੀਤੀ ਜਾਵੇਗੀ,ਕੋਰਟ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਕਿ ਜਦੋਂ ਤੱਕ ਕਤਲ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ,ਇਸ ਤੋਂ ਇਲਾਵਾ ਪਿਸਤੌਲ ਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲਿਆ ਜਾਵੇਗਾ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਉਸ ਸਮੇਂ ਉਸ ਕੋਲ ਮੋਬਾਈਲ ਤੇ ਪਿਸਤੌਲ ਵੀ ਸੀ,ਸਿੱਧੂ ਮੂਸੇਵਾਲਾ ਦੇ ਆਪਣੀ ਪਿਸਤੌਲ ਤੋਂ ਗੋਲੀਆਂ ਚਲਾਉਣ ਦੀ ਗੱਲ ਕਹੀ ਗਈ ਸੀ,ਉਸ ਦੇ ਕਤਲ ਦੇ ਬਾਅਦ ਪੁਲਿਸ ਨੇ ਵਾਰਦਾਤ ਦੀ ਜਗ੍ਹਾ ਤੋਂ ਇਨ੍ਹਾਂ ਨੂੰ ਬਰਾਮਦ ਕਰਕੇ ਕੇਸ ਪ੍ਰਾਪਰਟੀ ਦੇ ਤੌਰ ‘ਤੇ ਜ਼ਬਤ ਕਰ ਲਿਆ ਸੀ ਜਿਨ੍ਹਾਂ ਨੂੰ ਹੁਣ ਵਾਪਸ ਕੀਤਾ ਗਿਆ ਹੈ,ਸਿੱਧੂ ਮੂਸੇਵਾਲਾ ਦਾ ਕਤਲ ਥਾਰ ਜੀਪ ਵਿਚ ਕੀਤਾ ਗਿਆ ਸੀ,ਇਹ ਥਾਰ ਵੀ ਪੁਲਿਸ ਨੇ ਕਸਟੱਡੀ ਵਿਚ ਲੈ ਲਈ ਸੀ,ਸਿੱਧੂ ਮੂਸੇਵਾਲਾ ਦਾ ਪਰਿਵਾਰ ਇਸ ਨੂੰ ਵੀ ਕੋਰਟ ਤੋਂ ਵਾਪਸ ਲੈ ਚੁੱਕਾ ਹੈ ਜਿਸ ਨੂੰ ਉਨ੍ਹਾਂ ਦੇ ਘਰ ਵਿਚ ਹੀ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here