Cash Transfer Company CMS ਦੇ ਦਫ਼ਤਰ ਵਿਚੋਂ 8.49 ਕਰੋੜ ਰੁਪਏ ਦੀ ਲੁੱਟ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ,5 ਲੁਟੇਰੇ ਗ੍ਰਿਫ਼ਤਾਰ

0
166
Cash Transfer Company CMS ਦੇ ਦਫ਼ਤਰ ਵਿਚੋਂ 8.49 ਕਰੋੜ ਰੁਪਏ ਦੀ ਲੁੱਟ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ,5 ਲੁਟੇਰੇ ਗ੍ਰਿਫ਼ਤਾਰ

Sada Channel News:-

Ludhiana,(Sada Channel News):- ਕੈਸ਼ ਟਰਾਂਸਫਰ ਕੰਪਨੀ ਸੀ.ਐਮ.ਐਸ. (Cash Transfer Company CMS) ਦੇ ਦਫ਼ਤਰ ਵਿਚੋਂ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ,ਲੁਧਿਆਣਾ ਪੁਲਿਸ (Ludhiana Police) ਨੇ ਕਾਊਂਟਰ ਇੰਟੈਲੀਜੈਂਸ (Counter Intelligence) ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੈਸ਼ ਵੈਨ ਲੁੱਟ (Cash Van Robbery) ਦਾ ਮਾਮਲਾ ਹੱਲ ਕਰ ਲਿਆ ਹੈ,ਇਸ ਸਬੰਧੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ (DGP Gaurav Yadav) ਨੇ ਟਵੀਟ ਵੀ ਕੀਤਾ ਹੈ,ਉਨ੍ਹਾਂ ਦਸਿਆ ਕਿ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ,ਇਸ ਅਪਰਾਧ ਵਿਚ ਸ਼ਾਮਲ 10 ਮੁਲਜ਼ਮਾਂ ਵਿਚੋਂ 5 ਮੁੱਖ ਮੁਲਜ਼ਮ ਫੜ ਲਏ ਹਨ,ਅਤੇ ਵੱਡੀ ਬਰਾਮਦਗੀ ਕੀਤੀ ਗਈ।

ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ,ਡੀ.ਜੀ.ਪੀ. (DGP) ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਟਵੀਟ ਕਰਕੇ ਜਾਣਕਾਰੀ ਦਿਤੀ ਸੀ ਕਿ ਲੁਧਿਆਣਾ ਲੁੱਟ ਮਾਮਲੇ ਵਿਚ ਬਹੁਤ ਵੱਡੀ ਸਫਲਤਾ ਹੱਥ ਲੱਗੀ ਹੈ,ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਇਹ ਲੁੱਟ ਦੀ ਵਾਰਦਾਤ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ 2 ਵਜੇ ਦੀ ਕਰੀਬ ਵਾਪਰੀ ਸੀ,ਨਿਊ ਰਾਜਗੁਰੂ ਨਗਰ ਇਲਾਕੇ (New Rajguru Nagar Area) ਵਿਚ ਕੈਸ਼ ਟਰਾਂਸਫਰ ਕੰਪਨੀ ਸੀ.ਐਮ.ਐਸ. ਦਫ਼ਤਰ (Cash Transfer Company CMS The office) ਵਿਚ 8.49 ਕਰੋੜ ਰੁਪਏ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਸਨ,ਦਫ਼ਤਰ ਵਿਚ ਦਾਖ਼ਲ ਹੋਏ ਕਰੀਬ 10 ਲੁਟੇਰਿਆਂ ਨੇ ਸੁਰੱਖਿਆ ਗਾਰਡਾਂ ਸਣੇ ਹੋਰਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿਤਾ ਸੀ।

LEAVE A REPLY

Please enter your comment!
Please enter your name here