ਭਾਰਤ-ਪਾਕਿਸਤਾਨ ਸਰਹੱਦ ‘ਤੇ ਵਿਦੇਸ਼ੀ ਔਰਤ ਨੂੰ BSF ਜਵਾਨਾਂ ਨੇ ਕਾਬੂ ਕੀਤਾ

0
198
ਭਾਰਤ-ਪਾਕਿਸਤਾਨ ਸਰਹੱਦ ‘ਤੇ ਵਿਦੇਸ਼ੀ ਔਰਤ ਨੂੰ BSF ਜਵਾਨਾਂ ਨੇ ਕਾਬੂ ਕੀਤਾ

Sada Channel News:-

Faridkot,(Sada Channel News):- ਫਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ (Indo-Pak Border) ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਵਿਦੇਸ਼ੀ ਔਰਤ ਨੂੰ ਬੀ.ਐਸ.ਐਫ. (BSF) ਜਵਾਨਾਂ ਨੇ ਕਾਬੂ ਕੀਤਾ ਹੈ,ਇਸ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਪੁਲਿਸ (Ferozepur Police) ਦੇ ਹਵਾਲੇ ਕਰ ਦਿਤਾ ਗਿਆ,ਮਿਲੀ ਜਾਣਕਾਰੀ ਅਨੁਸਾਰ ਔਰਤ ਉਜ਼ਬੇਕਿਸਤਾਨ (Uzbekistan) ਦੀ ਰਹਿਣ ਵਾਲੀ ਹੈ,ਤਲਾਸ਼ੀ ਲੈਣ ‘ਤੇ ਉਸ ਕੋਲੋਂ ਜ਼ੀਰਕਪੁਰ (Zirakpur) ਦਾ ਪਾਸਪੋਰਟ ਅਤੇ ਆਧਾਰ ਕਾਰਡ (Aadhaar Card) ਬਰਾਮਦ ਹੋਇਆ ਹੈ ਫਿਲਹਾਲ ਮਹਿਲਾ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ,BSF ਦੇ ਜਵਾਨਾਂ ਨੇ ਜਦੋਂ ਉਕਤ ਔਰਤ ਨੂੰ ਫੜਿਆ ਅਤੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਔਰਤ ਦੀ ਭਾਸ਼ਾ ਨਹੀਂ ਸਮਝ ਸਕੇ।

ਔਰਤ ਨੂੰ ਅੰਗਰੇਜ਼ੀ ਅਤੇ ਹਿੰਦੀ ਨਹੀਂ ਆਉਂਦੀ,ਔਰਤ ਉਜ਼ਬੇਕਿਸਤਾਨ (Uzbekistan) ਦੀ ਰਹਿਣ ਵਾਲੀ ਹੈ,ਪਾਸਪੋਰਟ ‘ਤੇ ਉਸ ਦਾ ਨਾਂ ਓਜੋਦਾ ਪੁਤਰੀ ਇਰੀਸੋਵਨਾ ਲਿਖਿਆ ਹੋਇਆ ਹੈ,ਪ੍ਰਾਪਤ ਹੋਏ ਆਧਾਰ ਕਾਰਡ ‘ਤੇ ਪਤਾ ਫਲੈਟ ਨੰਬਰ-108 ਸਾਵਿਤਰੀ ਗ੍ਰੀਨ ਸੋਸਾਇਟੀ,ਗਾਇਪੁਰ ਰੋਡ,ਜ਼ੀਰਕਪੁਰ ਪੰਜਾਬ ਲਿਖਿਆ ਹੋਇਆ ਹੈ,ਪੁਲਿਸ ਅਨੁਸਾਰ NRI ਔਰਤ ਸਰਹੱਦੀ ਪਿੰਡ ਬੇਰ ਤੋਂ ਭਾਰਤ-ਪਾਕਿ ਸਰਹੱਦ (Indo-Pak Border) ਪਾਰ ਕਰਕੇ ਪਾਕਿਸਤਾਨ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਸੀ,ਇਸ ਪਿੱਛੇ ਉਸ ਦਾ ਮਕਸਦ ਕੀ ਹੈ,ਹਾਲਾਂਕਿ ਮਹਿਲਾ ਦੀ ਭਾਸ਼ਾ ਸੁਰੱਖਿਆ ਏਜੰਸੀਆਂ ਦੀ ਪੁਛਗਿਛ ‘ਚ ਵੱਡੀ ਰੁਕਾਵਟ ਦੱਸੀ ਜਾ ਰਹੀ ਹੈ,ਹਾਲਾਂਕਿ ਅਜੇ ਤਕ ਇਸ ਮਾਮਲੇ ਵਿਚ ਬੀ.ਐਸ.ਐਫ. (BSF) ਅਤੇ ਪੰਜਾਬ ਪੁਲਿਸ (Punjab Police) ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

LEAVE A REPLY

Please enter your comment!
Please enter your name here