ਬਠਿੰਡਾ ਦੀ ਰਾਧਿਕਾ ਸ਼ਰਮਾ ਨੇ ਬਣਾਇਆ Guinness World Records

0
78
ਬਠਿੰਡਾ ਦੀ ਰਾਧਿਕਾ ਸ਼ਰਮਾ ਨੇ ਬਣਾਇਆ Guinness World Records

SADA CHANNEL NEWS:-

CHANDIGARH,(SADA CHANNEL NEWS):- ਰਾਧਿਕਾ ਸ਼ਰਮਾ (Radhika Sharma) ਨੇ ਟੱਚਸਕਰੀਨ ਮੋਬਾਈਲ ਫ਼ੋਨ (Touchscreen Mobile Phone) ਉਪਰ ਹੱਥ ਦੀ ਸਿਰਫ਼ ਇਕ ਉਂਗਲੀ ਨਾਲ ਏ ਤੋਂ ਜ਼ੈਡ ਤੱਕ ਅੰਗਰੇਜ਼ੀ ਵਰਣਮਾਲਾ ਸੱਭ ਤੋਂ ਤੇਜ਼ ਰਫ਼ਤਾਰ ਅਤੇ ਸੱਭ ਤੋਂ ਘੱਟ ਸਮੇਂ 4.57 ਸੈਕਿੰਡ ਵਿਚ ਟਾਈਪ ਕਰ ਕੇ ਗਿੰਨੀਜ਼ ਵਰਲਡ ਰਿਕਾਰਡ (Guinness World Records) ਬਣਾਇਆ ਹੈ,ਰਾਧਿਕਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਫੂਲ ਟਾਊਨ (ਰਾਮਪੁਰਾ ਫੂਲ) ਨਾਲ ਸਬੰਧਤ ਹੈ ਅਤੇ ਉਹ ਚੰਡੀਗੜ੍ਹ ਦੇ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ।

ਹਾਲਾਂਕਿ ਉਸ ਨੇ ਇਹ ਰਿਕਾਰਡ 15 ਜਨਵਰੀ 2023 ਨੂੰ ਬਣਾ ਲਿਆ ਸੀ,ਪ੍ਰੰਤੂ ਗਿੰਨੀਜ਼ ਵਰਲਡ ਰਿਕਾਰਡ ਦੀ ਰਿਕਾਰਡ ਮੈਨੇਜਮੈਂਟ ਟੀਮ ਵਲੋਂ ਪੂਰੇ ਤਕਨੀਕੀ ਮੁਲਾਂਕਣ ਤੋਂ ਬਾਅਦ 6 ਜੂਨ ਨੂੰ ਅਪਣੀ ਅਧਿਕਾਰਤ ਵੈੱਬਸਾਈਟ ਉਪਰ ਇਹ ਰਿਕਾਰਡ ਕਾਇਮ ਹੋਣ ਦਾ ਰਸਮੀਂ ਐਲਾਨ ਕਰ ਦਿਤਾ,ਰਾਧਿਕਾ ਨੇ ਯੂਨਾਈਟਿਡ ਅਰਬ ਅਮੀਰਾਤ ਦੇ ਮਿਕਾਇਲ ਫਿਰਾਜ਼ ਦੇ ਗਿੰਨੀਜ਼ ਵਰਲਡ ਰਿਕਾਰਡ (Guinness World Records) ਨੂੰ ਤੋੜਿਆ ਹੈ।

ਰਾਧਿਕਾ ਸ਼ਰਮਾ (Radhika Sharma) ਨੇ ਇਹ ਵਿਲੱਖਣ ਗਿੰਨੀਜ਼ ਵਰਲਡ ਰਿਕਾਰਡ (Unique Guinness World Record) ਅਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ,ਜੋ ਪੰਜਾਬ ਸਰਕਾਰ ਦੇ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਵਿਚ ਤਾਇਨਾਤ ਹਨ,ਰਾਧਿਕਾ ਦੇ ਪਿਤਾ ਗੌਤਮ ਰਿਸ਼ੀ ਅਤੇ ਮਾਂ ਮਨਪ੍ਰੀਤ ਸ਼ਰਮਾ ਦਾ ਕਹਿਣਾ ਹੈ,ਕਿ ਉਨ੍ਹਾਂ ਦੀ ਬੇਟੀ ਬਹੁਤ ਹੀ ਸਮਝਦਾਰ ਲੜਕੀ ਹੈ ਅਤੇ ਹਮੇਸ਼ਾ ਨਵਾਂ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਤ ਰਹਿੰਦੀ ਹੈ।

LEAVE A REPLY

Please enter your comment!
Please enter your name here