ਮੈਂਬਰ ਪਾਰਲੀਮੈਂਟ ਰਾਜ ਸਭਾ ਸੰਤ Sant Balbir Singh Seechewal Ji ਨੇ ਵਾਤਾਵਰਣ ਦੀ ਸੰਭਾਲ ਸਬੰਧੀ ਜ਼ਿਲ੍ਹਾ ਪਠਾਨਕੋਟ ਵਿਖੇ ਕੀਤਾ ਵਿਸੇਸ ਦੋਰਾ

0
207
ਮੈਂਬਰ ਪਾਰਲੀਮੈਂਟ ਰਾਜ ਸਭਾ ਸੰਤ Sant Balbir Singh Seechewal Ji ਨੇ ਵਾਤਾਵਰਣ ਦੀ ਸੰਭਾਲ ਸਬੰਧੀ ਜ਼ਿਲ੍ਹਾ ਪਠਾਨਕੋਟ ਵਿਖੇ ਕੀਤਾ ਵਿਸੇਸ ਦੋਰਾ

Sada Channel News:-

Pathankot,(Sada Channel News):- ਮੈਂਬਰ ਪਾਰਲੀਮੈਂਟ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ (Member Parliament Rajya Sabha Sant Balbir Singh Seechewal Ji) ਪਠਾਨਕੋਟ ਵਿਖੇ ਰਣਜੀਤ ਸਾਗਰ ਡੈਂਮ ਦਾ ਵਿਸੇਸ ਦੋਰਾ ਕਰਨ ਲਈ ਪਹੁੰਚੇ,ਸਭ ਤੋਂ ਪਹਿਲਾਂ ਉਹ ਮਲਿਕਪੁਰ ਵਿਖੇ ਸਥਿਤ ਮਾਨਯੋਗ ਐਸ.ਐਸ.ਪੀ. ਪਠਾਨਕੋਟ ਦੇ ਦਫਤਰ ਵਿਖੇ ਪਹੁੰਚ,ਜਿੱਥੇ ਸ. ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ ਵੱਲੋਂ ਵਿਸੇਸ ਤੋਰ ਤੇ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।

ਇਸ ਮੁਲਾਕਾਤ ਦੋਰਾਨ ਮਾਣਯੋਗ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਆਦੇਸਾਂ ਅਨੁਸਾਰ ਅੱਜ ਉਨ੍ਹਾਂ ਦਾ ਦੋਰਾ ਜਿਲ੍ਹਾ ਪਠਾਨਕੋਟ ਵਿੱਚ ਸਥਿਤ ਰਣਜੀਤ ਸਾਗਰ ਡੈਂਮ (Ranjit Sagar Dam) ਅਤੇ ਆਸ ਪਾਸ ਦੇ ਖੇਤਰ ਦਾ ਜਾਇਜਾ ਲੈਣ ਲਈ ਹੈ,ਉਨ੍ਹਾ ਕਿਹਾ ਕਿ ਕੁਦਰਤ ਨੇ ਸਾਨੂੰ ਬਹੁਤ ਹੀ ਵਧੀਆ ਤੋਹਫਿਆਂ ਦੀ ਬਖਸੀਸ ਕੀਤੀ ਹੈ,ਅਤੇ ਸਾਨੂੰ ਅਪਣੇ ਸਵਾਰਥ ਦੇ ਲਈ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ,ਉਨ੍ਹਾਂ ਕਿਹਾ ਕਿ ਅੱਜ ਅਗਰ ਵਾਤਾਵਰਣ ਹੈ ਤਾਂ ਅਸੀਂ ਇਸ ਧਰਤੀ ਤੇ ਜਿੰਦਾ ਹਾਂ,ਇਸ ਲਈ ਮਨੁੱਖੀ ਜੀਵਨ ਦੀ ਰੱਖਿਆ ਦੇ ਲਈ ਵਾਤਾਵਰਣ ਦੀ ਸੰਭਾਲ ਬਹੁਤ ਹੀ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਸਾਡਾ ਸਿਰਫ ਇੱਕ ਹੀ ਉਪਰਾਲਾ ਹੈ ਕਿ ਲੋਕਾਂ ਤੱਕ ਪਹੁੰਚ ਬਣਾ ਕੇ ਲੋਕਾਂ ਨੂੰ ਇਹ ਸਮਝਾ ਸਕੀਏ ਕਿ ਅਗਰ ਅਸੀਂ ਅੱਜ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਕੱਲ ਨੂੰ ਸਾਨੂੰ ਇਸ ਦੇ ਮਾੜੇ ਪ੍ਰਭਾਵ ਵੀ ਝੱਲਣੇ ਪੈ ਸਕਦੇ ਹਨ,ਇਸ ਮੋਕੇ ਤੇ ਐਸ.ਐਸ.ਪੀ. ਪਠਾਨਕੋਟ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ (SSP Pathankot Sri Harkmalpreet Singh Khakh) ਵੱਲੋਂ ਜਿਲ੍ਹਾ ਪਠਾਨਕੋਟ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ,ਜਿਕਰਯੋਗ ਹੈ ਕਿ ਮਾਣਯੋਗ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਰਣਜੀਤ ਸਾਗਰ ਡੈਮ ਅਤੇ ਸਾਹਪੁਰਕੰਡੀ ਬੇਰਾਜ ਪ੍ਰੋਜੈਕਟ ਡੈਮ ਦਾ ਵੀ ਦੋਰਾ ਕੀਤਾ ਗਿਆ।

LEAVE A REPLY

Please enter your comment!
Please enter your name here