Punbus,Punjab Roadways ਤੇ PRTC ਬੱਸਾਂ ਦੀ ਹੜਤਾਲ ਹੋਈ ਖਤਮ

0
150
Punbus,Punjab Roadways ਤੇ PRTC ਬੱਸਾਂ ਦੀ ਹੜਤਾਲ ਹੋਈ ਖਤਮ

SADA CHANNEL NEWS:-

PATIALA,(SADA CHANNEL NEWS):- ਪੰਜਾਬ ਵਿਚ ਚੱਲ ਰਹੀ Punbus ਤੇ PRTC ਬੱਸਾਂ ਦੀ ਹੜਤਾਲ ਹੁਣ ਖਤਮ ਹੋ ਗਈ ਹੈ,ਬੱਸ ਚਾਲਕਾਂ ਨੇ ਚੰਡੀਗੜ੍ਹ ਵਿਚ ਮੁੱਖ ਸਕੱਤਰ ਨਾਲ ਬੈਠਕ ਕੀਤੀ ਜਿਸ ਦੇ ਬਾਅਦ ਉਨ੍ਹਾਂ ਨੂੰ 10 ਦਿਨਾਂ ਵਿਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਰੋਡਵੇਜ਼ (Punjab Roadways) ਦਾ ਚੱਕਾ ਜਾਮ ਚੱਲ ਰਿਹਾ ਸੀ,Panbus,Punjab Roadways,PRTC Contract Workers Union ਦੇ ਮੈਂਬਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀ,ਉਨ੍ਹਾਂ ਵੱਲੋਂ ਦੋ ਦਿਨ ਚੱਕਾ ਚਾਮ ਕਰਨ ਦਾ ਐਲਾਨ ਕੀਤਾ ਗਿਆ ਸੀ,ਪਨਬਸ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਲਗਭਗ 3000 ਬੱਸਾਂ ਦਾ ਚੱਕਾ ਜਾਮ ਹੋਇਆ ਸੀ,ਸੂਬੇ ਵਿਚ ਅਤੇ ਅੰਤਰਰਾਜੀ ਦੀਆਂ ਬੱਸਾਂ ਉਪਲਬਧ ਨਾ ਹੋਣ ਕਾਰਨ ਭਾਰੀ ਗਰਮੀ ਤੇ ਉਮਸ ਦੇ ਮਾਹੌਲ ਵਿਚ ਯਾਤਰੀਆਂ ਖਾਸ ਕਰਕੇ ਮਹਿਲਾਵਾਂ,ਬਜ਼ੁਰਗਾਂ ਤੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਸੇ ਵਜ੍ਹਾ ਨਾਲ ਵਰਕਸ਼ਾਪ ਵਿਚ ਬੱਸਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ,ਹੜਤਾਲ ਦੌਰਾਨ ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਸਟੇਟ ਬੱਸ ਟਰਮੀਨਲ (Shaheed-E-Azam Bhagat Singh Interstate Bus Terminal) ਵਿਚ ਚੰਡੀਗੜ੍ਹ,ਨਵਾਂਸ਼ਹਿਰ,ਰੋਪੜ,ਦੇਹਰਾਦੂਨ,ਹਰਿਦੁਆਰ,ਰਿਸ਼ੀਕੇਸ਼,ਅੰਬਾਲਾ,ਯਮੁਨਾਨਗਰ,ਦਿੱਲੀ,ਰੇਵਾੜੀ ਤੇ ਫਰੀਦਾਬਾਦ ਦੇ ਕਾਊਂਟਰਾਂ ‘ਤੇ ਕੋਈ ਬੱਸ ਨਹੀਂ ਆਈ,ਕਾਂਟ੍ਰੈਕਟ ਮੁਲਾਜ਼ਮਾਂ ਵੱਲੋਂ ਚਲਾਈ ਜਾਣ ਵਾਲੇ ਕਿਸੇ ਵੀ ਬੱਸ ਨੂੰ ਸਵੇਰ ਤੋਂ ਰੂਟ ‘ਤੇ ਰਵਾਨਾ ਨਹੀਂ ਕੀਤਾ ਗਿਆ,ਯੂਨੀਅਨ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ,ਨੇਤਾਵਾਂ ਦਾ ਕਹਿਣਾ ਸੀ ਕਿ ਇਸ ਚੱਕਾ ਜਾਮ ਬਾਰੇ ਪੰਜਾਬ ਸਰਕਾਰ (Punjab Govt) ਤੇ ਟਰਾਂਸਪੋਰਟ ਵਿਭਾਗ (Department of Transport) ਨੂੰ ਮੀਡੀਆ ਜ਼ਰੀਏ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ ਤੇ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਸਰਕਾਰ ਤੇ ਟਰਾਂਸਪੋਰਟ ਵਿਭਾਗ ਪੂਰੀ ਤਰ੍ਹਾਂ ਤੋਂ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ ਕਿ 6 ਮਹੀਨੇ ਪਹਿਲਾਂ ਸੂਬੇ ਦੇ ਮੁੱਖ ਸਕੱਤਰ ਤੇ ਉਸ ਦੇ ਬਾਅਦ ਜਲੰਧਰ ਸੰਸਦੀ ਉਪ ਚੋਣਾਂ ਦੌਰਾਨ ਦੋ ਵਾਰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ ਤੇ ਭਰੋਸਾ ਦਿੱਤਾ ਕਿ ਸਾਰੀਆਂ ਮੰਗਾਂ ਨੂੰ ਤੁਰੰਤ ਮੰਨ ਲਿਆ ਜਾਵੇਗਾ,ਬਾਵਜੂਦ ਇਸ ਦੇ ਕਿਸੇ ਮੰਗ ਉਪਰ ਵਿਚਾਰ ਨਹੀਂ ਕੀਤਾ ਗਿਆ ਤੇ ਕਿਸੇ ਵੀ ਮੰਗ ਨੂੰ ਨਹੀਂ ਮੰਨਿਆ ਗਿਆ ਸੀ ਪਰ ਹੁਣ 10 ਦਿਨ ਵਿਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here