US President Joe Biden ਨੇ ਵਿਦਿਆਰਥੀ ਲੋਨ ਰਾਹਤ ਲਈ ਇਕ ਵਿਕਲਪਕ ਯੋਜਨਾ ਦਾ ਦਿੱਤਾ ਭਰੋਸਾ

0
100
US President Joe Biden ਨੇ ਵਿਦਿਆਰਥੀ ਲੋਨ ਰਾਹਤ ਲਈ ਇਕ ਵਿਕਲਪਕ ਯੋਜਨਾ ਦਾ ਦਿੱਤਾ ਭਰੋਸਾ

Sada Channel News:-

Washington,(Sada Channel News):- ਸੁਪਰੀਮ ਕੋਰਟ (Supreme Court) ਵੱਲੋਂ ਅਰਬਾਂ ਡਾਲਰ ਦੇ ਵਿਦਿਆਰਥੀ ਕਰਜ਼ਿਆਂ ਨੂੰ ਮੁਆਫ਼ ਕਰਨ ਦੀ ਉਨ੍ਹਾਂ ਦੀ ਯੋਜਨਾ ਨੂੰ ਰੱਦ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (US President Joe Biden) ਨੇ ਸ਼ਨੀਵਾਰ ਨੂੰ ਵਿਦਿਆਰਥੀ ਰਾਹਤ ਲਈ ਇੱਕ ਵਿਕਲਪਿਕ ਯੋਜਨਾ ਪੇਸ਼ ਕਰਨ ਦਾ ਭਰੋਸਾ ਦਿੱਤਾ,ਬਾਈਡਨ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਵਿਦਿਆਰਥੀ ਕਰਜ਼ੇ ਦੀ ਅਦਾਇਗੀ ਦੀ ਜ਼ਰੂਰਤ ਹੋਵੇਗੀ,ਪਰ ਉਹ ਵਿਦਿਆਰਥੀ ਲੋਨ ਭੁਗਤਾਨਾਂ ‘ਤੇ ਡਿਫਾਲਟ ਹੋਣ ਦੇ ਜੋਖ਼ਮ ਨੂੰ ਘਟਾਉਣ ਲਈ ਤਿਆਰ ਕੀਤੇ ਗਏ ਉੱਚ ਸਿੱਖਿਆ ਐਕਟ ਦੇ ਤਹਿਤ ਇੱਕ ਨਵਾਂ ਪ੍ਰੋਗਰਾਮ ਪੇਸ਼ ਕਰਨ ‘ਤੇ ਕੰਮ ਕਰੇਗਾ।

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕੁਝ ਘੰਟਿਆਂ ਬਾਅਦ,ਵ੍ਹਾਈਟ ਹਾਊਸ (White House) ਤੋਂ ਬਾਈਡੇਨ ਦੀ ਟਿੱਪਣੀ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ,ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਬਾਈਡੇਨ ਪ੍ਰਸ਼ਾਸਨ ਨੇ ਲੱਖਾਂ ਫੈਡਰਲ ਵਿਦਿਆਰਥੀ ਕਰਜ਼ਿਆਂ ਨੂੰ ਰੱਦ ਕਰਨ ਜਾਂ ਘਟਾਉਣ ਲਈ 400 ਬਿਲੀਅਨ ਡਾਲਰ ਦੀ ਯੋਜਨਾ ਦਾ ਪ੍ਰਸਤਾਵ ਕੀਤਾ ਸੀ,ਹਾਲਾਂਕਿ ਸੁਪਰੀਮ ਕੋਰਟ (Supreme Court) ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਸੀ,ਉਧਾਰ ਲੈਣ ਵਾਲਿਆਂ ਨੂੰ “ਝੂਠੀ ਉਮੀਦ” ਦੇਣ ਬਾਰੇ ਇੱਕ ਸਵਾਲ ਦੇ ਜਵਾਬ ਵਿਚ ਬਾਈਡੇਨ ਨੇ ਕਿਹਾ ਕਿ “ਮੈਂ ਕੋਈ ਝੂਠੀ ਉਮੀਦ ਨਹੀਂ ਦਿੱਤੀ ਹੈ,”ਉਮੀਦ ਦੀ ਜੋ ਕਿਰਨ ਸੀ ਉਹ ਰਿਪਬਲਿਕਨ ਪਾਰਟੀ (Republican Party) ਦੇ ਮੈਂਬਰਾਂ ਨੇ ਖੋਹ ਲਈ ਹੈ। 

LEAVE A REPLY

Please enter your comment!
Please enter your name here