ਆਸਟ੍ਰੇਲੀਆ ‘ਚ 21 ਸਾਲਾ ਪੰਜਾਬਣ ਵਿਦਿਆਰਥਣ ਦੇ ਕਤਲ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ

0
89
ਆਸਟ੍ਰੇਲੀਆ 'ਚ 21 ਸਾਲਾ ਪੰਜਾਬਣ ਵਿਦਿਆਰਥਣ ਦੇ ਕਤਲ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ

Sada Channel News:-

Melbourne,(Sada Channel News):- ਆਸਟ੍ਰੇਲੀਆ ‘ਚ 21 ਸਾਲਾ ਪੰਜਾਬਣ ਵਿਦਿਆਰਥਣ ਦੇ ਕਤਲ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਜੈਸਮੀਨ ਕੌਰ ਦਾ 23 ਸਾਲ ਦੇ ਤਾਰਿਕਜੋਤ ਸਿੰਘ ਨੇ 2021 ਵਿਚ ਉੱਤਰੀ ਪਲਿਮਪਟਨ ਵਿਚ ਉਸਦੇ ਕੰਮ ਵਾਲੀ ਥਾਂ ਤੋਂ ਪਿੱਛਾ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ ਸੀ। ਫਿਰ ਉਸਨੂੰ ਫਲਿੰਡਰਜ਼ ਰੇਂਜ (Flinders Range) ਵਿਚ ਲੈ ਗਿਆ, ਜਿਥੇ ਉਸ ਨੂੰ ਜ਼ਿੰਦਾ ਖੋਖਲੀ ਕਬਰ ਵਿਚ ਦਫ਼ਨਾ ਦਿਤਾ।ਪੀੜਤਾ ਦੀ ਮਾਂ ਅਨੁਸਾਰ ਤਾਰਿਕਜੋਤ, ਜਿਸ ਨੇ ਇਸ ਸਾਲ ਫਰਵਰੀ ਵਿਚ ਕਤਲ ਦਾ ਦੋਸ਼ ਕਬੂਲ ਕੀਤਾ ਸੀ, ਜੈਸਮੀਨ ਕੌਰ ਦਾ ਦੀਵਾਨਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਬੁੱਧਵਾਰ ਨੂੰ ਆਸਟਰੇਲੀਅਨ ਮੀਡੀਆ (Australian Media) ਦੀਆਂ ਰਿਪੋਰਟਾਂ ਅਨੁਸਾਰ ਜੈਸਮੀਨ ਕੌਰ ਦੇ ਸੱਟਾਂ ਅਤੇ ਕਬਰ ਵਿਚ ਪਾਏ ਜਾਣ ਤੋਂ ਬਾਅਦ ਵੀ, ਉਸਦੀ ਤੁਰੰਤ ਮੌਤ ਨਹੀਂ ਹੋਈ, ਉਸ ਦੀ ਮੌਤ 6 ਮਾਰਚ ਦੇ ਆਸਪਾਸ ਹੋਈ। ਦੋਸ਼ੀ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ ਸੀ, ਪਰ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਉਸਦੀ ਸਜ਼ਾ ਸੁਣਾਉਣ ਦੌਰਾਨ ਉਸਦੇ ਅਪਰਾਧ ਦੇ ਭਿਆਨਕ ਵੇਰਵੇ ਸਾਹਮਣੇ ਆਏ। ਸਰਕਾਰੀ ਵਕੀਲ ਕਾਰਮੇਨ ਮੈਟੀਓ (Prosecutor Carmen Mateo) ਨੇ ਕਿਹਾ ਮੌਤ ਇਕ ਦਮ ਨਹੀਂ ਹੋਈ ਸੀ ਅਤੇ ਲੜਕੀ ਨੂੰ ਕਾਫੀ ਦੁੱਖ ਸਹਿਣਾ ਪਿਆ ਸੀ।

LEAVE A REPLY

Please enter your comment!
Please enter your name here