ਟੀਮ ਇੰਡੀਆ ਦੇ Star Wicketkeeper Rishabh Pant ਤੋਂ ਬਾਅਦ ਇਕ ਹੋਰ ਭਾਰਤੀ ਕ੍ਰਿਕਟਰ ਹੋਇਆ ਸੜਕ ਹਾਦਸੇ ਦਾ ਸ਼ਿਕਾਰ

0
94
ਟੀਮ ਇੰਡੀਆ ਦੇ Star Wicketkeeper Rishabh Pant ਤੋਂ ਬਾਅਦ ਇਕ ਹੋਰ ਭਾਰਤੀ ਕ੍ਰਿਕਟਰ ਹੋਇਆ ਸੜਕ ਹਾਦਸੇ ਦਾ ਸ਼ਿਕਾਰ

SADA CHANNEL NEWS:-

NEW DELHI,(SADA CHANNEL NEWS):- ਪਿਛਲੇ ਸਾਲ ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ (Star Wicketkeeper Rishabh Pant) ਰੁੜਕੀ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ,ਉਹ ਅਜੇ ਵੀ ਆਪਣੀ ਸੱਟ ਤੋਂ ਉਭਰ ਰਿਹਾ ਹੈ,ਇਸੇ ਦੌਰਾਨ ਇੱਕ ਹੋਰ ਭਾਰਤੀ ਕ੍ਰਿਕਟਰ ਵੀ ਇਸੇ ਤਰ੍ਹਾਂ ਦੇ ਹਾਦਸੇ ਤੋਂ ਵਾਲ-ਵਾਲ ਬਚ ਗਿਆ,ਇਹ ਕ੍ਰਿਕਟਰ ਕੋਈ ਹੋਰ ਨਹੀਂ ਸਗੋਂ ਸਾਬਕਾ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਹੈ,ਮੰਗਲਵਾਰ ਦੇਰ ਰਾਤ ਮੇਰਠ ਦੇ ਕਮਿਸ਼ਨਰ ਦੀ ਰਿਹਾਇਸ਼ ਨੇੜੇ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ,ਇਸ ਹਾਦਸੇ ਵਿਚ ਪ੍ਰਵੀਨ ਕੁਮਾਰ ਵਾਲ-ਵਾਲ ਬਚ ਗਿਆ,ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਦੋਸ਼ੀ ਡਰਾਈਵਰ ਨੂੰ ਕਾਬੂ ਕਰ ਲਿਆ।

ਹਾਦਸੇ ਤੋਂ ਬਾਅਦ ਕਾਰ ਵਿਚ ਪ੍ਰਵੀਨ ਕੁਮਾਰ ਦੇ ਨਾਲ ਉਸ ਦਾ ਲੜਕਾ ਵੀ ਸੀ,ਸ਼ੁਕਰ ਹੈ ਕਿ ਦੋਵੇਂ ਗੰਭੀਰ ਜ਼ਖ਼ਮੀ ਨਹੀਂ ਹੋਏ,ਦਰਅਸਲ,ਪ੍ਰਵੀਨ ਕੁਮਾਰ ਮੰਗਲਵਾਰ ਰਾਤ ਆਪਣੀ ਡਿਫੈਂਡਰ ਗੱਡੀ (Defender Vehicle) ‘ਚ ਪਾਂਡਵ ਨਗਰ ਤੋਂ ਆ ਰਿਹਾ ਸੀ,ਇਸ ਦੌਰਾਨ ਜਿਵੇਂ ਹੀ ਉਹ ਕਮਿਸ਼ਨਰ ਦੀ ਰਿਹਾਇਸ਼ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿਤੀ,ਇਸ ਕਾਰਨ ਕਾਰ ਨੁਕਸਾਨੀ ਗਈ।

ਹਾਦਸੇ ਤੋਂ ਬਾਅਦ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਹੀ ਕੈਂਟਰ ਚਾਲਕ (Canter Driver) ਨੂੰ ਫੜ ਕੇ ਪੁਲਸ ਹਵਾਲੇ ਕਰ ਦਿਤਾ,ਐਸਪੀ ਸਿਟੀ ਪਿਯੂਸ਼ ਕੁਮਾਰ (SP City Piyush Kumar) ਨੇ ਦੱਸਿਆ ਕਿ ਕੈਂਟਰ ਚਾਲਕ ਨੂੰ ਫੜ ਲਿਆ ਗਿਆ ਹੈ,ਅਤੇ ਚੰਗੀ ਗੱਲ ਇਹ ਹੈ ਕਿ ਪ੍ਰਵੀਨ ਕੁਮਾਰ (Praveen Kumar) ਅਤੇ ਉਸ ਦਾ ਪੁੱਤਰ ਸੁਰੱਖਿਅਤ ਹਨ,ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਵੀਨ ਕੁਮਾਰ ਹਾਦਸੇ ਦਾ ਸ਼ਿਕਾਰ ਹੋਇਆ ਹੋਵੇ,2007 ਵਿੱਚ ਵੀ ਵਿਦੇਸ਼ ਦੌਰੇ ਤੋਂ ਘਰ ਪਰਤਦਿਆਂ ਹੀ ਉਹ ਰਿਸੈਪਸ਼ਨ ਦੌਰਾਨ ਖੁੱਲ੍ਹੀ ਜੀਪ ਤੋਂ ਡਿੱਗ ਪਿਆ ਸੀ।

LEAVE A REPLY

Please enter your comment!
Please enter your name here