ਲੁਧਿਆਣਾ ‘ਚ ਖਿਡੌਣਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ,ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ

0
236
ਲੁਧਿਆਣਾ ‘ਚ ਖਿਡੌਣਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ,ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ

SADA CHANNEL NEWS:-

LUDHIANA,(SADA CHANNEL NEWS):- ਪੰਜਾਬ ਦੇ ਲੁਧਿਆਣਾ ਦੇ ਕੋਹਾੜਾ ਨੇੜੇ ਜੰਡਿਆਲੀ-ਪਹਾੜਵਾਲ ਰੋਡ (Jandiali-Paharwal Road) ‘ਤੇ ਇੱਕ ਖਿਡੌਣਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ,ਅੱਗ ਲੱਗਣ ਦੀ ਇਹ ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ,ਪਰ ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ 5 ਘੰਟਿਆਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਸੀ,ਲੁਧਿਆਣਾ,ਸਮਰਾਲਾ (Ludhiana,Samrala) ਸਣੇ ਕਈ ਹੋਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ (Fire Brigade) ਦੀਆਂ ਅੱਠ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ।

ਫੈਕਟਰੀ (Factory) ਵਿੱਚ ਲੱਗੀ ਅੱਗ ਦੀਆਂ ਲਪਟਾਂ ਕਰੀਬ 8 ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤੀਆਂ,ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ,ਫਿਲਹਾਲ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ,ਫੈਕਟਰੀ ਵਿੱਚ ਪਲਾਸਟਿਕ (Plastic) ਦੇ ਖਿਡੌਣੇ ਬਣਾਏ ਜਾਂਦੇ ਹਨ,ਐਤਵਾਰ ਨੂੰ ਫੈਕਟਰੀ ਬੰਦ ਸੀ,ਜਦੋਂ ਸ਼ਾਮ ਨੂੰ ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਗਿਆ ਤਾਂ ਇਸਦੀ ਸੂਚਨਾ ਮਾਲਕ ਨੂੰ ਸੂਚਨਾ ਦਿੱਤੀ ਗਈ,ਜਦੋਂ ਤੱਕ ਮਾਲਕ ਇੱਥੇ ਆਏ ਤਾਂ ਅੱਗ ਕਾਫੀ ਫੈਲ ਚੁੱਕੀ ਸੀ,ਅੱਗ ਫੈਕਟਰੀ ਦੇ ਆਲੇ-ਦੁਆਲੇ ਫੈਲ ਗਿਆ,ਫੈਕਟਰੀ ਅੰਦਰ ਪਲਾਸਟਿਕ (Plastic) ਦੇ ਖਿਡੌਣੇ ਹੋਣ ਕਾਰਨ ਅੱਗ ਫੈਲਦੀ ਗਈ।

LEAVE A REPLY

Please enter your comment!
Please enter your name here