ਟ੍ਰੇਨਿੰਗ ਲਈ 72 ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਹੋਏ ਰਵਾਨਾ,Chief Minister Bhagwant Mann ਨੇ ਦਿੱਤੀਆਂ ਸ਼ੁੱਭਕਾਮਨਾਵਾਂ

0
152
ਟ੍ਰੇਨਿੰਗ ਲਈ 72 ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਹੋਏ ਰਵਾਨਾ,Chief Minister Bhagwant Mann ਨੇ ਦਿੱਤੀਆਂ ਸ਼ੁੱਭਕਾਮਨਾਵਾਂ

SADA CHANNEL NEWS:-

CHANDIGARH,22 JULY,(SADA CHANNEL NEWS):- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ (Singapore) ਦੀ ਪ੍ਰਿੰਸੀਪਲ ਦੀ ਅਕੈਡਮੀ ਵਿੱਚ ਭੇਜਣ ਦੀ ਪ੍ਰਕਿਰਿਆ ਜਾਰੀ ਹੈ ਤਾਂ ਜੋ ਉਨ੍ਹਾਂ ਨੂੰ ਪੜ੍ਹਾਉਣ ਦੇ ਤਰੀਕੇ ਅਤੇ ਪ੍ਰਬੰਧ ਸਿਖਾਇਆ ਜਾ ਸਕੇ,ਇਸੇ ਕੜੀ ਵਿੱਚ ਇੱਕ ਵਾਰ ਫਿਰ 36-36 ਦੇ ਦੋ ਬੈਚਾਂ ਵਿੱਚ ਕੁੱਲ 72 ਸਕੂਲਾਂ ਦੇ ਪ੍ਰਿੰਸੀਪਲ ਅੱਜ ਸਿਖਲਾਈ ਲਈ ਸਿੰਗਾਪੁਰ (Singapore) ਰਵਾਨਾ ਹੋਏ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਉਥੇ ਮੌਜੂਦ ਰਹੇ,ਇਹ ਪ੍ਰਿੰਸੀਪਲ 24 ਜੁਲਾਈ ਤੋਂ 28 ਜੁਲਾਈ ਤੱਕ ਸਿੰਗਾਪੁਰ ਅਕੈਡਮੀ ਵਿੱਚ 5 ਦਿਨਾਂ ਦੀ ਸਿਖਲਾਈ ਲੈਣਗੇ,ਫਿਰ ਪੰਜਾਬ ਪਰਤ ਕੇ ਉਹ ਸੂਬੇ ਦੇ ਸਕੂਲੀ ਵਿਦਿਆਰਥੀਆਂ ਅਤੇ ਸਟਾਫ਼ ਨਾਲ ਪ੍ਰਾਪਤ ਸਿਖਲਾਈ ਦੇ ਲਾਭ ਸਾਂਝੇ ਕਰਨਗੇ।

ਪੰਜਾਬ ਸਰਕਾਰ (Punjab Govt) ਨੇ ਪਿਛਲੇ ਸਮੇਂ ਦੌਰਾਨ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਬੈਚਾਂ ਨੂੰ ਸਿਖਲਾਈ ਲਈ ਸਿੰਗਾਪੁਰ (Singapore) ਭੇਜਿਆ ਹੈ,ਪੰਜਾਬ ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਸਿਖਲਾਈ ਨਾ ਸਿਰਫ਼ ਸੂਬੇ ਦੀ ਸਕੂਲੀ ਸਿੱਖਿਆ ਵਿੱਚ ਸਕਾਰਾਤਮਕ ਬਦਲਾਅ ਲਿਆਏਗੀ,ਸਗੋਂ ਨਤੀਜਿਆਂ ਵਿੱਚ ਵੀ ਸੁਧਾਰ ਕਰੇਗੀ,ਸੂਬਾ ਸਰਕਾਰ ਪੰਜਾਬ ਦੇ ਸਿੱਖਿਆ ਮਾਡਲ (Education Model) ਨੂੰ ਮਿਸਾਲ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here