ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਵਿਗੜੀ ਤਬੀਅਤ,Mansa ਦੇ ਨਿੱਜੀ ਹਸਪਤਾਲ ‘ਚ ਭਰਤੀ

0
113
Sidhu Moosewala ਦੀ ਮਾਂ ਚਰਨ ਕੌਰ ਦੀ ਵਿਗੜੀ ਤਬੀਅਤ,Mansa ਦੇ ਨਿੱਜੀ ਹਸਪਤਾਲ ‘ਚ ਭਰਤੀ

Sada Channel News:-

Mansa,14 Aug,(Sada Channel News):- ਸਿੱਧੂ ਮੂਸੇਵਾਲਾ (Sidhu Musewala) ਦੀ ਮਾਂ ਚਰਨ ਕੌਰ ਨੂੰ ਲੈਕੇ ਵੱਡੀ ਖਬਰ ਆ ਰਹੀ ਹੈ। ਉਨ੍ਹਾਂ ਦੀ ਅਚਾਨਕ ਸਿਹਤ ਵਿਗੜਨ ਕਾਰਨ ਚਰਨ ਕੌਰ (Charan Kaur) ਨੂੰ ਮਾਨਸਾ (Mansa) ਦੇ ਇੱਕ ਨਿੱਜੀ ਹਸਪਤਾਲ (Hospital) ‘ਚ ਦਾਖਲ ਕਰਾਇਆ ਗਿਆ ਹੈ। ਉਂਝ ਤਾਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਹਾਲਤ ਸਥਿਰ ਹੈ ਪਰ ਫਿਰ ਵੀ ਉਨ੍ਹਾਂ ਨੂੰ 2-3 ਦਿਨਾਂ ਤੱਕ ਹਸਪਤਾਲ ਵਿਚ ਹੀ ਰੱਖਿਆ ਜਾਵੇਗਾ,ਜਾਣਕਾਰੀ ਦਿੰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਡਾਕਟਰ ਚਰਨ ਕੌਰ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ (Sidhu Musewala) ਦੇ ਫੈਨਸ ਉਨ੍ਹਾਂ ਦੇ ਪਿੰਡ ਆਏ ਸਨ ਪਰ ਚਰਨ ਕੌਰ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਫੈਨਸ ਨਾਲ ਗੱਲਬਾਤ ਨਹੀਂ ਕਰ ਸਕੇ।

LEAVE A REPLY

Please enter your comment!
Please enter your name here