Punjab ਤੇ Haryana ਦੀਆਂ 16 ਕਿਸਾਨ ਯੂਨੀਅਨ 22 ਅਗਸਤ ਨੂੰ ਚੰਡੀਗੜ੍ਹ ਕੂਚ ਕਰਨਗੀਆਂ,ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਤੋਂ ਹਨ ਨਾਰਾਜ਼

0
138
Punjab ਤੇ Haryana ਦੀਆਂ 16 ਕਿਸਾਨ ਯੂਨੀਅਨ 22 ਅਗਸਤ ਨੂੰ ਚੰਡੀਗੜ੍ਹ ਕੂਚ ਕਰਨਗੀਆਂ,ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਤੋਂ ਹਨ ਨਾਰਾਜ਼

Sada Channel News:-

Chandigarh,21 Aug,(Sada Channel News):- ਪੰਜਾਬ ਤੇ ਹਰਿਆਣਾ ਦੀਆਂ 16 ਕਿਸਾਨ ਯੂਨੀਅਨ 22 ਅਗਸਤ ਨੂੰ ਚੰਡੀਗੜ੍ਹ ਕੂਚ ਕਰਨਗੀਆਂ। ਯੂਨੀਅਨ ਸਰਕਾਰ ਵੱਲੋਂ ਹੜ੍ਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਨਾ ਕਰਨ ਤੋਂ ਨਾਰਾਜ਼ ਹਨ। ਕਿਸਾਨਾਂ ਨੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕਰ ਰਹੇ ਹਨ। ਕਿਸਾਨ 22 ਅਗਸਤ ਨੂੰ ਸਵੇਰੇ 9 ਵਜੇ ਸ਼ੰਭੂ ਬਾਰਡਰ (Shambhu Border) ਤੋਂ ਟਰੈਕਟਰ-ਟਰਾਲੀ (Tractor-Trolley) ਲੈ ਕੇ ਚੰਡੀਗੜ੍ਹ ਰਵਾਨਾ ਹੋਣਗ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ (Bharatiya Kisan Union Shaheed Bhagat Singh) ਦੇ ਪ੍ਰਧਾਨ ਅਮਰਜੀਤ ਮੋਹੜੀ ਨੇ ਕਿਹਾ ਕਿ ਭਾਰੀ ਮੀਂਹ ਦੇ ਬਾਅਦ ਆਏ ਹੜ੍ਹ ਨੇ ਤਬਾਹੀ ਮਚਾਈ। ਹਰਿਆਣਾ (Haryana) ਤੇ ਪੰਜਾਬ ਦੀ ਲੱਖਾਂ ਏਕੜ ਜ਼ਮੀਨ ‘ਤੇ ਖੜ੍ਹੀ ਫਸਲ ਖਤਮ ਹੋ ਗਈ ਪਰ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ।

LEAVE A REPLY

Please enter your comment!
Please enter your name here