ਕੈਨੇਡਾ ‘ਚ ਪੱਕੇ ਹੋਏ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਦੀ ਘਰ ਪੁੱਜੀ ਲਾਸ਼,ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ

0
113
ਕੈਨੇਡਾ ‘ਚ ਪੱਕੇ ਹੋਏ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਦੀ ਘਰ ਪੁੱਜੀ ਲਾਸ਼,ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ

Sada Channel News:-

Tanda Urmur,22 August 2023,(Sada Channel News):- ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਆਕਾਸ਼ਦੀਪ ਸਿੰਘ (27) ਦੀ ਲਾਸ਼ ਟਾਂਡਾ ਉੜਮੁੜ (Tanda Urmuda) ਨਾਲ ਸਬੰਧਤ ਉਸ ਦੇ ਪਿੰਡ ਸੀਕਰੀ ਵਿਖੇ ਪਹੁੰਚੀ,ਦੱਸਣਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਆਕਾਸ਼ਦੀਪ ਸਿੰਘ (Akashdeep Singh) ਕੈਨੇਡਾ (Canada) ਵਿਚ ਪੱਕਾ ਹੋਇਆ ਸੀ ਅਤੇ ਪੱਕੇ ਹੋਣ ਦਾ ਜਸ਼ਨ ਮਨਾਉਣ ਲਈ ਉਹ ਆਪਣੇ ਦੋਸਤਾਂ ਨਾਲ ਝੀਲ ‘ਤੇ ਗਿਆ ਸੀ ਕਿ ਇਹ ਮੰਦਭਾਗੀ ਘਟਨਾ ਵਾਪਰ ਗਈ,ਜਿਸ ਵਿੱਚ ਆਕਾਸ਼ਦੀਪ ਸਿੰਘ ਮੌਤ ਦਾ ਸ਼ਿਕਾਰ ਹੋ ਗਿਆ। 

ਜਿਵੇਂ ਹੀ ਆਕਾਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ,ਪਰਿਵਾਰ ਦੇ ਇਕਲੌਤੇ ਪੁੱਤਰ ਆਕਾਸ਼ਦੀਪ ਸਿੰਘ (Akashdeep Singh) ਦੀ ਲਾਸ਼ ਪਿੰਡ ਪਹੁੰਚਦਿਆਂ ਹੀ ਜਿੱਥੇ ਪੂਰੇ ਪਿੰਡ ਵਿੱਚ ਸੋਗ ਮਾਹੌਲ ਸੀ,ਉਥੇ ਹੀ ਉਸ ਦੀ ਮਾਤਾ ਜਤਿੰਦਰ ਕੌਰ, ਬਜ਼ੁਰਗ ਨਾਨਾ ਰੇਸ਼ਮ ਸਿੰਘ,ਨਾਨੀ ਮਹਿੰਦਰ ਕੌਰ ਅਤੇ ਹੋਰ ਸਕੇ-ਸੰਬੰਧੀ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਰਿਹਾ ਸੀ।

ਆਕਾਸ਼ਦੀਪ ਸਿੰਘ (Akashdeep Singh) ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ,ਆਕਾਸ਼ਦੀਪ ਦੇ ਅੰਤਿਮ ਸੰਸਕਾਰ ਵਿੱਚ ਜਿੱਥੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਪਰਿਵਾਰ ਨਾਲ ਨਾਲ ਗਹਿਰੇ ਹਮਦਰਦੀ ਦਾ ਪ੍ਰਗਟਾਵਾ ਕੀਤਾ,ਉਥੇ ਹੀ ਇਸ ਦੁੱਖ਼ ਦੀ ਘੜੀ ਵਿੱਚ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਅਤੇ ਉਨ੍ਹਾਂ ਦੀ ਟੀਮ ਨੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ।

LEAVE A REPLY

Please enter your comment!
Please enter your name here