ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦਾ ਐਲਾਨ,ਹੁਣ ਸਿਆਸਤ ਬੰਦ,ਸਿਰਫ਼ ਫਿਲਮਾਂ ‘ਚ ਕੰਮ ਕਰਾਂਗਾ

0
161
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦਾ ਐਲਾਨ,ਹੁਣ ਸਿਆਸਤ ਬੰਦ,ਸਿਰਫ਼ ਫਿਲਮਾਂ 'ਚ ਕੰਮ ਕਰਾਂਗਾ

SADA CHANNEL NEWS:-

NEW MUMBAI,22 AUG,(SADA CHANNEL NEWS):- ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ (Sunny Deol) ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 2024 ‘ਚ ਲੋਕ ਸਭਾ ਚੋਣਾਂ (Lok Sabha Elections) ਨਹੀਂ ਲੜਨਗੇ,ਉਨ੍ਹਾਂ ਕਿਹਾ ਕਿ ਅਦਾਕਾਰ ਬਣੇ ਰਹਿਣਾ ਮੇਰੀ ਪਸੰਦ ਹੈ,ਮੈਨੂੰ ਲੱਗਦਾ ਹੈ ਕਿ ਮੈਨੂੰ ਇਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ,ਜੋ ਮੈਂ ਕਰਦਾ ਆ ਰਿਹਾ ਹਾਂ,ਉਨ੍ਹਾਂ ਕਿਹਾ ਕਿ ਤੁਸੀਂ ਸਿਰਫ਼ ਇਕ ਕੰਮ ਕਰ ਸਕਦੇ ਹੋ,ਇਕੋ ਸਮੇਂ ਕਈ ਕੰਮ ਕਰਨਾ ਅਸੰਭਵ ਹੈ,ਜਿਸ ਸੋਚ ਨਾਲ ਮੈਂ ਰਾਜਨੀਤੀ ‘ਚ ਆਇਆ ਹਾਂ,ਮੈਂ ਐਕਟਰ ਰਹਿੰਦੇ ਹੋਏ ਵੀ ਉਹ ਸੱਭ ਕੁੱਝ ਕਰ ਸਕਦਾ ਹਾਂ।ਸੰਨੀ ਦਿਓਲ (Sunny Deol) ਨੇ ਸਾਲ 2019 ਦੀਆਂ ਆਮ ਚੋਣਾਂ ਵਿਚ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ (Gurdaspur Lok Sabha Seat) ਤੋਂ ਅਪਣੀ ਕਿਸਮਤ ਅਜ਼ਮਾਈ ਅਤੇ ਜਨਤਾ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ,ਗੁਰਦਾਸਪੁਰ (Gurdaspur) ਦੇ ਲੋਕਾਂ ਨੇ ਸੰਨੀ ਦਿਓਲ (Sunny Deol) ਨੂੰ 84 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦੇ ਕੇ ਲੋਕ ਸਭਾ ਵਿਚ ਭੇਜਿਆ ਸੀ,ਸੰਨੀ ਦਿਓਲ (Sunny Deol) ਨੇ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕੀਤੇ ਸਨ ਪਰ ਵਾਅਦਿਆਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ,ਉਹ ਜਿੱਤ ਤੋਂ ਬਾਅਦ ਗੁਰਦਾਸਪੁਰ (Gurdaspur) ਵੀ ਨਹੀਂ ਗਏ,ਇਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਰੋਸ ਹੈ,ਪਿਛਲੇ ਦਿਨੀਂ ਗੁਰਦਾਸਪੁਰ (Gurdaspur) ‘ਚ ਲੋਕਾਂ ਨੇ ਸੰਨੀ ਦਿਓਲ (Sunny Deol) ਵਿਰੁਧ ਰੋਸ ਪ੍ਰਦਰਸ਼ਨ ਵੀ ਕੀਤਾ ਸੀ।

LEAVE A REPLY

Please enter your comment!
Please enter your name here