ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ 536ਵਾਂ ਵਿਆਹ ਪੁਰਬ ਸ਼ੁੱਕਰਵਾਰ ਨੂੰ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

0
104
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ 536ਵਾਂ ਵਿਆਹ ਪੁਰਬ ਸ਼ੁੱਕਰਵਾਰ ਨੂੰ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

Sada Channel News:-

Batala,22 Sep,(Sada Channel News):- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ (First Guru Nanak Dev Ji) ਅਤੇ ਬੀਬੀ ਸੁਲੱਖਣੀ ਜੀ (Bibi Sulakhani Ji) ਦਾ 536ਵਾਂ ਵਿਆਹ ਪੁਰਬ ਸ਼ੁੱਕਰਵਾਰ ਨੂੰ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ,ਸ਼ੁੱਕਰਵਾਰ ਸਵੇਰੇ ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿੱਚ ਦੋ ਦਿਨ ਪਹਿਲਾਂ ਆਰੰਭ ਕੀਤੇ ਗਏ ਪਾਠ ਦੇ ਭੋਗ ਪਾਏ ਗਏ,ਇਸ ਮਗਰੋਂ ਗੁਰਦੁਆਰਾ ਡੇਹਰਾ ਸਾਹਿਬ (Gurdwara Dehra Sahib Ji) ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਪਾਲਕੀ ਨੂੰ ਸੁਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਅਤੇ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ,ਇਸ ਵਿਸ਼ਾਲ ਨਗਰ ਕੀਰਤਨ (Vishal Nagar Kirtan) ਵਿੱਚ ਸਥਾਨਕ ਸੰਗਤ ਤੋਂ ਇਲਾਵਾ ਸੁਲਤਾਨਪੁਰ ਲੋਧੀ (Sultanpur Lodhi) ਤੋਂ ਵਿਆਹ ਦੀ ਯਾਤਰਾ ਦੇ ਰੂਪ ਵਿੱਚ ਪਹੁੰਚੀ ਸੰਗਤ ਨੇ ਵੀ ਸ਼ਮੂਲੀਅਤ ਕੀਤੀ,ਨਗਰ ਕੀਰਤਨ ਵਿੱਚ ਹੋਰਨਾਂ ਸੂਬਿਆਂ ਤੋਂ ਵੀ ਸੰਗਤਾਂ ਪੁੱਜੀਆਂ।

ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਰਸਤੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ,ਪਾਲਕੀ ਸਾਹਿਬ ਜੀ (Palanquin Sahib Ji) ਦੇ ਸਾਹਮਣੇ ਗਤਕਾ ਪਾਰਟੀ ਦੇ ਖਿਡਾਰੀ ਅਤੇ ਨਿਹੰਗ ਸਿੰਘ ਆਪਣੀ ਜੰਗੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਸਨ। ਗੁਰੂ ਪ੍ਰਤੀ ਸ਼ਰਧਾ ਇਸ ਹੱਦ ਤੱਕ ਸੀ ਕਿ 100 ਦੇ ਕਰੀਬ ਲੋਕ,ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਪਾਲਕੀ ਦੇ ਅੱਗੇ ਨੰਗੇ ਪੈਰੀਂ ਝਾੜੂਆਂ ਨਾਲ ਸੜਕ ਦੀ ਸਫਾਈ ਕਰ ਰਹੇ ਸਨ।ਨਗਰ ਕੀਰਤਨ ਦੌਰਾਨ ਵੱਖ-ਵੱਖ ਥਾਵਾਂ ‘ਤੇ ਲੰਗਰ ਅਤੇ ਠੰਡੇ ਮਿੱਠੇ ਜਲ ਦੇ ਸਟਾਲ ਲਗਾਏ ਗਏ। ਸ਼ੁੱਕਰਵਾਰ ਨੂੰ ਬਾਬੇ ਦੇ ਵਿਆਹ ਪੁਰਬ ਮੌਕੇ ਬਟਾਲਾ ਦੇ ਸਾਰੇ ਗੁਰਦੁਆਰਿਆਂ ਨੂੰ ਸਜਾਇਆ ਗਿਆ ਅਤੇ ਗੁਰਬਾਣੀ (Gurbani) ਦੇ ਪ੍ਰਵਾਹ ਕੀਤੇ ਗਏ। ਬਟਾਲਾ ਸਵਾਗਤੀ ਗੇਟਾਂ ਨਾਲ ਭਰਿਆ ਹੋਇਆ ਸੀ।ਇਹ ਨਗਰ ਕੀਰਤਨ ਗੁਰਦੁਆਰਾ ਡੇਹਰਾ ਸਾਹਿਬ ਜੀ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਕਾਰਜਕਾਰਨੀ ਮੈਂਬਰ ਅਤੇ ਵਿਆਹ ਸਮਾਗਮ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਵਿਸ਼ਵ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਜੀ (Gurdwara Kandha Sahib Ji) ‘ਚ ਸ਼ੁੱਕਰਵਾਰ ਸਵੇਰ ਤੋਂ ਹੀ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ। ਹਰ ਸ਼ਰਧਾਲੂ ਸਦੀਆਂ ਤੋਂ ਸਥਾਪਿਤ ਇਤਿਹਾਸਕ ਕੱਚੀ ਕੰਧ ਦੇ ਦਰਸ਼ਨਾਂ ਲਈ ਉਤਾਵਲਾ ਸੀ। ਸ਼ੁੱਕਰਵਾਰ ਸਵੇਰੇ ਕਰੀਬ 3 ਵਜੇ ਤੋਂ ਹੀ ਗੁਰਦੁਆਰਾ ਕੰਧ ਸਾਹਿਬ ਜੀ (Gurdwara Kandha Sahib Ji) ਵਿਖੇ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ। ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਕੰਧ ਸਾਹਿਬ ਜੀ (Gurdwara Kandha Sahib Ji) ਵਿਖੇ ਮੱਥਾ ਟੇਕਿਆ। ਆਸਪਾਸ ਦੇ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਬਟਾਲਾ ਵਿੱਚ ਸ਼ੁੱਕਰਵਾਰ ਨੂੰ ਬਾਬੇ ਦੇ ਵਿਆਹ ਮੌਕੇ ਲਗਾਏ ਗਏ ਝੂਟਿਆਂ ਦਾ ਬੱਚਿਆਂ ਨੇ ਆਨੰਦ ਮਾਣਿਆ। ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਅਤੇ ਔਰਤਾਂ ਨੇ ਵੀ ਇਨ੍ਹਾਂ ਝੂਟਿਆਂ ‘ਤੇ ਬੈਠ ਕੇ ਖੂਬ ਮਸਤੀ ਕੀਤੀ।ਸ਼ਰਧਾ ਅਤੇ ਆਸਥਾ ਤੋਂ ਇਲਾਵਾ ਇਸ ਤਿਉਹਾਰ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆਇਆ। ਹਰ ਪਾਸੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਸਿਵਲ ਡਰੈੱਸ ਵਿੱਚ ਵੀ ਕੁਝ ਪੁਲੀਸ ਮੁਲਾਜ਼ਮ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਸਨ।

LEAVE A REPLY

Please enter your comment!
Please enter your name here