ਆਸਟ੍ਰੇਲੀਆ ਵਿਰੁਧ ਇਕ ਦਿਨ ਦੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਜਿੱਤ ਦਰਜ ਕਰਨ ’ਚ ਭਾਰਤ ਵਨਡੇ ਰੈਂਕਿੰਗ ’ਚ ਸਿਖਰ ’ਤੇ

0
129
ਆਸਟ੍ਰੇਲੀਆ ਵਿਰੁਧ ਇਕ ਦਿਨ ਦੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਜਿੱਤ ਦਰਜ ਕਰਨ ’ਚ ਭਾਰਤ ਵਨਡੇ ਰੈਂਕਿੰਗ ’ਚ ਸਿਖਰ ’ਤੇ

Sada Channel News:-

New Delhi,23 Sep,(Sada Channel News):- ਆਸਟ੍ਰੇਲੀਆ (Australia) ਵਿਰੁਧ ਇਕ ਦਿਨ ਦੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਜਿੱਤ ਦਰਜ ਕਰਨ ’ਚ ਭਾਰਤ ਵਨਡੇ ਰੈਂਕਿੰਗ (India ODI Ranking) ’ਚ ਸਿਖਰ ’ਤੇ ਪੁੱਜ ਗਿਆ ਹੈ ਅਤੇ ਇਸ ਤਰ੍ਹਾਂ ਉਹ ਤਿੰਨੇ ਤਰ੍ਹਾਂ ਦੀ ਕ੍ਰਿਕੇਟ ਦਰਜਾਬੰਦੀ ’ਚ ਦੁਨੀਆਂ ਦੀ ਨੰਬਰ ਇਕ ਟੀਮ ਬਣ ਗਿਆ ਹੈ,ਆਸਟ੍ਰੇਲੀਆ (Australia) ਵਿਰੁਧ ਸ਼ੁਕਰਵਾਰ ਨੂੰ ਪੰਜ ਵਿਕੇਟਾਂ ਦੀ ਜਿੱਤ ਨਾਲ ਭਾਰਤ ਦੇ 116 ਰੇਟਿੰਗ ਅੰਕ ਹੋ ਗਏ ਹਨ ਅਤੇ ਉਸ ਨੇ ਅਤੇ ਚਿਰਵਿਰੋਧੀ ਪਾਕਿਸਤਾਨ (115 ਅੰਕ) ਨੂੰ ਸਿਖਰ ਤੋਂ ਹਟਾ ਦਿਤਾ ਹੈ,ਭਾਰਤ ਟੈਸਟ ਅਤੇ ਟੀ-20 ਰੈਂਕਿੰਗ (T20 Ranking) ’ਚ ਪਹਿਲਾਂ ਹੀ ਸਿਖਰ ’ਤੇ ਕਾਬਜ਼ ਸੀ ਅਤੇ ਇਸ ਤਰ੍ਹਾਂ ਹੁਣ ਉਹ ਤਿੰਨੇ ਰੂਪਾਂ ’ਚ ਸਿਖਰ ’ਤੇ ਪਹੁੰਚ ਗਿਆ ਹੈ,ਮਰਦਾਨਾ ਕ੍ਰਿਕੇਟ ਦੇ ਇਤਿਹਾਸ ’ਚ ਇਹ ਸਿਰਫ਼ ਦੂਜਾ ਮੌਕਾ ਹੈ ਜਦੋਂ ਕੋਈ ਟੀਮ ਤਿੰਨੇ ਰੂਪਾਂ ’ਚ ਨੰਬਰ ਇੱਕ ’ਤੇ ਕਾਬਜ਼ ਹੋਈ ਹੈ,ਇਸ ਤੋਂ ਪਹਿਲਾਂ ਦਖਣੀ ਅਫ਼ਰੀਕਾ ਨੇ ਅਗਸਤ 2012 ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ,ਭਾਰਤ ਤੋਂ ਹਾਰਨ ਕਾਰਨ ਆਸਟ੍ਰੇਲੀਆ ਨੂੰ ਦੋ ਅੰਕਾਂ ਦਾ ਨੁਕਸਾਨ ਹੋਇਆ ਪਰ ਉਹ 111 ਰੇਟਿੰਗ ਅੰਕਾਂ ਨਾਲ ਹੁਣ ਵੀ ਤੀਜੇ ਨੰਬਰ ’ਤੇ ਬਣੀ ਹੋਈ ਹੈ,ਭਾਰਤ ਅਤੇ ਆਸਟ੍ਰੇਲੀਆ (Australia) ਵਿਚਕਾਰ ਦੂਜਾ ਇਕ ਰੋਜ਼ਾ ਮੇਚ ਐਤਵਾਰ ਨੂੰ ਇੰਦੌਰ ’ਚ ਖੇਡਿਆ ਜਾਣਾ ਹੈ।

LEAVE A REPLY

Please enter your comment!
Please enter your name here