ਪੰਜਾਬ ਦੇ ਮੋਹਾਲੀ ਵਿਚ ਪੁਲਿਸ ਨੇ ਕੇਟੀਐਫ ਦੇ ਗਰਮਖਿਆਲੀ ਅਰਸ਼ਦੀਪ ਡੱਲਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ

0
78
ਪੰਜਾਬ ਦੇ ਮੋਹਾਲੀ ਵਿਚ ਪੁਲਿਸ ਨੇ ਕੇਟੀਐਫ ਦੇ ਗਰਮਖਿਆਲੀ ਅਰਸ਼ਦੀਪ ਡੱਲਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ

Sada Channel News:-

Mohlai,02 Oct,(Sada Channel News):- ਪੰਜਾਬ ਦੇ ਮੋਹਾਲੀ (Mohali) ਵਿਚ ਪੁਲਿਸ ਨੇ ਕੇਟੀਐਫ (KTF) ਦੇ ਗਰਮਖਿਆਲੀ ਅਰਸ਼ਦੀਪ ਡੱਲਾ (Garmkhiali Arshdeep Dalla) ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ,ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਢੁੱਡੀਕੇ (ਮੋਗਾ) ਅਤੇ ਸੌਰਭ ਕੁਮਾਰ ਉਰਫ ਸਾਬੀ ਵਾਸੀ (ਲੁਧਿਆਣਾ) ਵਜੋਂ ਹੋਈ ਹੈ,ਦੋਵਾਂ ਖ਼ਿਲਾਫ਼ ਥਾਣਾ ਸਦਰ ਖਰੜ ਵਿਚ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ,ਪੁਲਿਸ (Police) ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਦੋਸ਼ੀ ਵਿਦੇਸ਼ ‘ਚ ਸਥਿਤ ਇਕ ਅੱਤਵਾਦੀ ਦੇ ਇਸ਼ਾਰੇ ‘ਤੇ ਕਿਸੇ ਨੂੰ ਧਮਕੀ ਦੇਣ ਲਈ ਇਲਾਕੇ ‘ਚ ਆਏ ਸਨ।

ਉਹ ਇਸ ਇਲਾਕੇ ਦੀ ਰੇਕੀ ਕਰ ਰਹੇ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ,ਪੁਲਿਸ ਪਹਿਲਾਂ ਹੀ ਦੋਵਾਂ ਦੋਸ਼ੀਆਂ ‘ਤੇ ਨਜ਼ਰ ਰੱਖ ਰਹੀ ਸੀ,ਸੋਮਵਾਰ ਰਾਤ ਪੁਲਿਸ ਨੂੰ ਦੋਵੇਂ ਮੁਲਜ਼ਮਾਂ ਦੇ ਪਿੰਡ ਖਾਨਪੁਰ ਦੇ ਕੈਪਟਨ ਚੌਕ ਨੇੜੇ ਘੁੰਮਣ ਦੀ ਸੂਚਨਾ ਮਿਲੀ ਸੀ,ਪੁਲਿਸ ਨੇ ਮੌਕੇ ’ਤੇ ਜਾ ਕੇ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ32 ਬੋਰ ਦਾ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ।

ਦੋਵਾਂ ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ਅਤੇ ਮੋਗਾ ਵਿੱਚ ਕਈ ਕੇਸ ਦਰਜ ਹਨ,ਇਨ੍ਹਾਂ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਹਨ,ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ, ਪੁਲਿਸ (Police) ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ,ਪੁੱਛਗਿੱਛ ਦੌਰਾਨ ਪੁਲਸ ਨੂੰ ਇਨ੍ਹਾਂ ਤੋਂ ਪਤਾ ਲੱਗੇਗਾ ਕਿ ਇਨ੍ਹਾਂ ਨੇ ਟ੍ਰਾਈਸਿਟੀ (Tricity) ਦੇ ਲੋਕਾਂ ਨੂੰ ਡਰਾ ਧਮਕਾ ਕੇ ਅਰਸ਼ ਡੱਲਾ ਦੇ ਨਾਂ ‘ਤੇ ਫਿਰੌਤੀ ਦੀ ਰਕਮ ਇਕੱਠੀ ਕੀਤੀ ਹੈ।

LEAVE A REPLY

Please enter your comment!
Please enter your name here