
Sada Channel News:- ਇਜ਼ਰਾਈਲ (Israel) ਤੇ ਹਮਾਸ (Hamas) ਵਿਚ ਯੁੱਧ ਵਿਚਾਲੇ ਹੁਣ ਤੱਕ 500 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ,ਹਮਾਸ ਵੱਲੋਂ ਅਚਾਨਕ ਕੀਤੇ ਗਏ ਹਮਲਿਆਂ ਵਿਚ ਇਜ਼ਰਾਈਲ ਦੇ 600 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ,ਇਜ਼ਰਾਈਲ ਵੱਲੋਂ ਪਲਟਵਾਰ ਵਿਚ ਗਾਜ਼ਾ ਪੱਟੀ ਤੋਂ ਲਗਭਗ 350 ਮੌਤਾਂ ਦੀ ਗੱਲ ਸਾਹਮਣੇ ਆ ਰਹੀ ਹੈ,ਇਸ ਦਰਮਿਆਨ ਅਮਰੀਕਾ-ਭਾਰਤ ਸਣੇ ਕਈ ਦੇਸ਼ਾਂ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ,ਅਮਰੀਕੀ ਰਾਸ਼ਟਰਪਤੀ ਬਾਇਡੇਨ (US President Biden) ਨੇ ਇਜ਼ਰਾਈਲ (Israel) ‘ਤੇ ਹਮਲਿਆਂ ਦੇ ਮੱਦੇਨਜ਼ਰ ਉਸ ਨੂੰ 8 ਲੱਖ ਡਾਲਰ ਦੀ ਮਦਦ ਮੁਹੱਈਆ ਕਰਵਾਉਣ ਦਾ ਨਿਰਦੇਸ਼ ਵੀ ਦਿੱਤਾ ਹੈ,ਇਜ਼ਰਾਈਲ (Israel) ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਸੀਂ ਜ਼ਖਮੀਆਂ ਦੇ ਇਲਾਜ ਲਈ ਮਦਦ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ,ਇਸ ਅਤਿਆਚਾਰ ਲਈ ਜ਼ਿੰਮੇਵਾਰ ਹਮਾਸ ਅੱਤਵਾਦੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ,ਇਜ਼ਰਾਈਲ (Israel) ਵਿਚ ਮੌਜੂਦਾ ਸਥਿਤੀ ਵਿਚ ਲਗਭਗ 10 ਨੇਪਾਲੀ ਵਿਦਿਆਰਥੀਆਂ ਦੀ ਮੌਤ ਹੋ ਗਈ,ਇਜ਼ਰਾਈਲ (Israel) ਵਿਚ ਨੇਪਾਲ ਦੂਤਾਵਾਸ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
