ਦੀਵਾਲੀ ਮੌਕੇ ਪੰਜਾਬ ਸਰਕਾਰ ਨੇ ਖੁਸ਼ ਕੀਤੇ ਮੁਲਾਜ਼ਮ

0
106

Sada Channel News:-

Chandigarh,13 Oct,(Sada Channel News):- ਤਿਉਹਾਰੀ ਸੀਜ਼ਨ ਵਿਚ ਪੰਜਾਬ ਸਰਕਾਰ (Punjab Govt) ਦਰਜਾ 4 ਮੁਲਾਜ਼ਮਾਂ ਲਈ ਲੁਭਾਉਣੀ ਯੋਜਨਾ ਲੈ ਕੇ ਆਈ ਹੈ,ਪੰਜਾਬ ਸਰਕਾਰ (Punjab Govt) ਦੇ ਲਗਭਗ 15 ਹਜ਼ਾਰ ਦਰਜਾ 4 ਮੁਲਾਜ਼ਮ ਬਿਨਾਂ ਵਿਆਜ 10 ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਣਗੇ,ਕਰਜ਼ਾ 5 ਮਹੀਨਿਆਂ ਵਿਚ ਵਸੂਲਿਆ ਜਾਵੇਗਾ,ਸੂਤਰਾਂ ਮੁਤਾਬਕ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ,ਡਿਵੀਜ਼ਨਲ ਕਮਿਸ਼ਨਰਾਂ ਅਤੇ ਡੀ. ਸੀ. (DC) ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ,ਦੁਸ਼ਹਿਰਾ,ਦੀਵਾਲੀ ਆਦਿ ਵੱਡੇ ਤਿਉਹਾਰ ਹਰ ਵਰਗ ਲਈ ਖਾਸ ਹੁੰਦੇ ਹਨ,ਤਿਉਹਾਰਾਂ ਮੌਕੇ ਵੱਡੇ ਅਫਸਰ ਤੇ ਗ੍ਰੇਡ ਏ (Grade A) ਦੇ ਅਧਿਕਾਰੀ ਜ਼ਰੂਰੀ ਵਸਤੂਆਂ ਖਰੀਦ ਲੈਂਦੇ ਹਨ ਪਰ ਦਰਜਾ 4 (ਗਰੁੱਪ ਡੀ) ਦੇ ਕਰਮਚਾਰੀ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ,ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ (Punjab Govt) ਤਿਉਹਾਰ ਕਰਜ਼ ਸਕੀਮ ਲੈ ਕੇ ਆਈ ਹੈ,ਫਾਈਲ ਕਲੀਅਰ ਹੋਣ ‘ਤੇ ਕਰਮਚਾਰੀ ਇਸ ਨੂੰ 8 ਨਵੰਬਰ 2023 ਤਕ ਕੱਢ ਸਕਦੇ ਹਨ,ਕਰਜ਼ੇ ਦੀ ਵਸੂਲੀ ਦਸੰਬਰ 2023 ਦੀ ਤਨਖਾਹ ਤੋਂ ਹੋਣ ਲੱਗੇਗੀ,ਤਿਉਹਾਰ ਕਰਜ਼ ਸਕੀਮ ਦਾ ਲਾਭ ਦਰਜਾ 4 (ਗਰੁੱਪ ਡੀ) ਦੇ ਰੈਗੂਲਰ ਕਰਮਚਾਰੀ ਹੀ ਲੈ ਸਕਣਗੇ,ਦਿਹਾੜੀਦਾਰ ਤੇ ਵਰਕਚਾਰਜ਼ ਕਰਮਚਾਰੀ ਵਿਆਜ਼ ਮੁਕਤ ਕਰਜ਼ ਨਹੀਂ ਲੈ ਸਕਣਗੇ,ਸਰਕਾਰ ਨੇ ਯੋਜਨਾ ਦਾ ਨੋਟੀਫਿਕੇਸ਼ਨ (Notification) ਜਾਰੀ ਕਰ ਦਿੱਤਾ ਹੈ,ਯੋਜਨਾ 2023-24 ਲਈ ਲਾਗੂ ਹੈ।

LEAVE A REPLY

Please enter your comment!
Please enter your name here