
Bangladesh,23 Oct,(Sada Channel News):- ਬੰਗਲਾਦੇਸ਼ (Bangladesh) ਦੇ ਕਿਸ਼ੋਰਗੰਜ (Kishoreganj) ਵਿਚ ਇਕ ਯਾਤਰੀ ਟ੍ਰੇਨ ਤੇ ਮਾਲਗੱਡੀ ਦੇ ਵਿਚ ਜ਼ੋਰਦਾਰ ਟੱਕਰ ਹੋ ਗਈ,ਹਾਦਸ ਵਿਚ 15 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ,ਇਹ ਦੁਰਘਟਨਾ ਰਾਜਧਾਨੀ ਢਾਕਾ (Capital Dhaka) ਤੋਂ ਲਗਭਗ 80 ਕਿਲੋਮੀਟਰ ਦੂਰ ਭੈਰਬ ਇਲਾਕੇ ਵਿਚ ਹੋਈ,ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ,ਅਜੇ ਵੀ ਕੁਝ ਲੋਕ ਟ੍ਰੇਨ ਦੇ ਹੇਠਾਂ ਫਸੇ ਦੱਸੇ ਜਾ ਰਹੇ ਹਨ,ਇਹ ਲੋਕ ਹਾਦਸਾਗ੍ਰਸਤ ਡੱਬਿਆਂ ਦੇ ਹੇਠਾਂ ਦਬੇ ਹੋਏ ਹਨ,ਹਾਲਾਂਕਿ ਫਾਇਰ ਬ੍ਰਿਗੇਡ (Fire Brigade) ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਹਨ ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ,ਫਿਲਹਾਲ ਰਾਹਤ ਤੇ ਬਚਾਅ ਕੰਮ ਜਾਰੀ ਹੈ,ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ,ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕ ਵੀ ਉਨ੍ਹਾਂ ਜ਼ਖਮੀਆਂ ਨੂੰ ਬਾਹਰ ਕੱਢਣ ਵਿਚ ਮਦਦ ਕਰ ਰਹੇ ਹਨ ਜੋ ਹਾਦਸਾਗ੍ਰਸਤ ਬੋਗੀਆਂ ਦੇ ਹੇਠਾਂ ਦਬੇ ਹੋਏ ਹਨ,ਟ੍ਰੇਨ ਦੀ ਇਕ ਬੋਗੀ ਪਰੀ ਤਰ੍ਹਾਂ ਤੋਂ ਪਲਟ ਗਈ ਹੈ।
